Breaking NewsD5 specialInternationalNewsTop News

ਅਫਗਾਨਿਸਤਾਨ ਦੀ ਮਸਜਿਦ ‘ਚ ਨਮਾਜ਼ ਦੇ ਸਮੇਂ ਹੋਇਆ ਧਮਾਕਾ, 100 ਲੋਕਾਂ ਦੀ ਮੌਤ, ਕਈ ਜਖ਼ਮੀ

ਕਾਬੁਲ : ਅਫਗਾਨਿਸਤਾਨ ‘ਚ ਤਾਲਿਬਾਨ ਰਾਜ ਆਉਣ ਤੋਂ ਬਾਅਦ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਤਾਲਿਬਾਨ ਵਿਰੋਧੀ ਅੱਤਵਾਦੀ ਸੰਗਠਨ ਸਰਗਰਮ ਹੋ ਗਏ ਹਨ। ਸ਼ੁੱਕਰਵਾਰ ਨੂੰ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਮਸਜਿਦ ‘ਤੇ ਹਮਲਾ ਕੀਤਾ ਗਿਆ। ਇਸ ਵਿੱਚ ਕਰੀਬ 100 ਲੋਕਾਂ ਦੀ ਮੌਤ ਅਤੇ ਕਈ ਲੋਕ ਜਖ਼ਮੀ ਹੋ ਗਏ। ਇਸ ਅੱਤਵਾਦੀ ਘਟਨਾ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ ਹੈ। ਇਸਨੂੰ ISIS – K ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਕਾਬੁਲ ਏਅਰਪੋਰਟ ‘ਤੇ ਹੋਏ ਆਤਮਘਾਤੀ ਹਮਲੇ ‘ਚ ਇਸਦੀ ਅੱਤਵਾਦੀ ਸੰਗਠਨ ਨੇ ਸਭ ਤੋਂ ਹੱਤਿਆਰਾ ਹਮਲਾ ਕੀਤਾ ਸੀ। ਇਸ ਵਿੱਚ ਲੱਗਭੱਗ 170 ਨਾਗਰਿਕ ਅਤੇ 13 ਅਮਰੀਕੀ ਫੌਜੀ ਮਾਰੇ ਗਏ ਸਨ।

ਮੋਰਚੇ ਦਾ ਵੱਡਾ ਐਲਾਨ, ਫਿਰ ਰੁਕਣਗੀਆਂ ਰੇਲਾਂ, ਰੱਖੀ ਨਵੀਂ ਮੰਗ, ਆਹ ਤਰੀਕ ਨੂੰ ਨਾ ਕਰਿਓ ਸਫਰ !D5 Channel Punjabi

ਮੀਡੀਆ ਰਿਪੋਰਟ ਅਨੁਸਾਰ ਸ਼ੁੱਕਰਵਾਰ ਦਾ ਵਿਸਫੋਟ ਅਫਗਾਨਿਸਤਾਨ ਦੇ ਉੱਤਰੀ ਕੁੰਦੁਜ਼ ਪ੍ਰਾਂਤ ‘ਚ ਸੈਯਦ ਅਬਾਦ ਮਸਜਿਦ ‘ਚ ਉਸ ਸਮੇਂ ਹੋਇਆ, ਜਦੋਂ ਇੱਥੇ ਦੇ ਸਥਾਨਕ ਲੋਕ ਨਮਾਜ਼ ਲਈ ਮਸਜਿਦ ‘ਚ ਸ਼ਾਮਿਲ ਹੋਏ। ਇਸ ਧਮਾਕੇ ‘ਚ ਹੁਣ ਤੱਕ 100 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਮੀਡੀਆ ਰਿਪੋਰਟ ਅਨੁਸਾਰ ਚਸ਼ਮਦੀਦ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਹੈ ਕਿ ਮਸਜਿਦ ‘ਚ ਹੋਏ ਧਮਾਕੇ ‘ਚ 100 ਤੋਂ ਜਿਆਦਾ ਲੋਕ ਮਾਰੇ ਗਏ ਅਤੇ ਕਰੀਬ 20 ਲੋਕ ਜਖ਼ਮੀ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button