Breaking NewsInternationalNews

ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਰੀ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ 31 ਸਾਲਾ ਬਿਕਰਮਜੀਤ ਉਰਫ ਬਿੱਕੀ ਖੱਖ ਦੇ ਰੂਪ ਵਿਚ ਹੋਈ ਹੈ। ਕੁਝ ਸੂਤਰਾਂ ਮੁਤਾਬਕ ਉਹ ਲੌਂਗ ਸ਼ੋਰ ਵਿਚ ਕੰਮ ਕਰਦਾ ਸੀ। ਸਰੀ ਕੈਨੇਡਾ ਪੁਲਿਸ ਦੇ ਮੁੱਖ ਦਫਤਰ ਤੋਂ 2-3 ਕਿਲੋਮੀਟਰ ਦੀ ਦੂਰੀ ‘ਤੇ ਹੈ। ਕੁਝ ਘੰਟੇ ਬਾਅਦ ਥੋੜ੍ਹੀ ਦੂਰੀ ‘ਤੇ ਹੀ ਇਕ ਸੜੀ ਹੋਈ ਕਾਰ ਮਿਲੀ ਹੈ ਜੋ ਇਸ ਵਾਰਦਾਤ ਨਾਲ ਸਬੰਧਤ ਹੋ ਸਕਦੀ ਹੈ। ਪੁਲਿਸ ਮੁਤਾਬਕ ਬਿਕੀ ਦਾ ਅਪਰਾਧਿਕ ਰਿਕਾਰਡ ਹੈ।

Read Also ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਦੇਣ ਦੀ ਅਪੀਲ

ਇਹ ਘਟਨਾ ਗੈਂਗ ਸਬੰਧਤ ਹੋ ਸਕਦੀ ਹੈ। ਘਟਨਾ ਨਾਲ ਜਿੱਥੇ ਪੰਜਾਬੀ ਭਾਈਚਾਰੇ ਵਿਚ ਸੋਗ ਹੈ, ਉੱਥੇ ਪੰਜਾਬੀਆਂ ਦੇ ਅਪਰਾਧਿਕ ਗੈਂਗਾਂ ਵੱਲ ਵੱਧ ਰਹੇ ਰੁਝਾਨ ‘ਤੇ ਇਕ ਵਾਰ ਸਵਾਲ ਖੜ੍ਹੇ ਹੋਏ ਹਨ। ਬੀਤੇ ਮਹੀਨੇ 20 ਜਨਵਰੀ ਨੂੰ ਸਰੀ ਵਿਚ ਹੀ ਬਰਨਾਲਾ ਦੇ ਪਿੰਡ ਧੌਲਾ ਦੇ ਜੰਮਪਲ 24 ਸਾਲਾ ਪੰਜਾਬੀ ਨੌਜਵਾਨ ਜਗਸੀਰ ਉਰਫ ਜੱਗੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button