Breaking NewsD5 specialIndiaNewsPunjab

ਅਗਲੇ ਤਿੰਨ ਦਿਨ ਸ਼ੀਤਲਹਿਰ ਦਾ ਅਲਰਟ, ਠੰਡ ਤੇ ਕੋਹਰਾ ਵਧਾਏਗਾ ਪ੍ਰੇਸ਼ਾਨੀ

ਨਵੀਂ ਦਿੱਲੀ : ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਦੇਸ਼ ‘ਚ ਹੁਣ ਠੰਢ ਅਤੇ ਕੋਹਰਾ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਪਹਾੜੀ ਖੇਤਰਾਂ ਵਿੱਚ ਜਿੱਥੇ ਠੰਡ ਪੈਣ ਤੋਂ ਬਾਅਦ ਬਰਫ ‘ਤੇ ਫਿਸਲਣ ਵੱਧ ਗਈ ਹੈ, ਉਥੇ ਹੀ ਮੈਦਾਨੀ ਜ਼ਿਲ੍ਹਿਆਂ ‘ਚ ਸਵੇਰੇ ਸੰਘਣਾ ਕੋਹਰਾ ਹੋਰ ਕਬਾ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਸ਼ੀਤਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ।

Big Breaking- Bhagwant Maan ਨੂੰ Police ਨੇ ਕੀਤਾ ਗ੍ਰਿਫਤਾਰ, ਪੁਲਿਸ ਨੇ ਉਤਾਰੀ ਪੱਗ, ਦੇਖੋ live ਤਸਵੀਰਾਂ

ਦੇਸ਼ਭਰ ‘ਚ ਕਰੀਬ 60 ਘੰਟਿਆਂ ਦੇ ਮੀਂਹ ਅਤੇ ਪਹਾੜਾਂ ‘ਤੇ ਬਰਫ਼ਬਾਰੀ ਤੋਂ ਬਾਅਦ ਵੀਰਵਾਰ ਨੂੰ ਮੌਸਮ ਸਾਫ਼ ਰਿਹਾ।  ਪਹਾੜੀ ਖੇਤਰਾਂ ‘ਚ ਕੋਹਰਾ ਪੈਣ ਨਾਲ ਕੇਵਲ ਠੰਡ ਹੀ ਨਹੀਂ ਵਧੀ ਸਗੋਂ ਬਰਫ਼ ਖਤਰਨਾਕ ਹੋ ਗਈ। ਮੌਸਮ ਵਿਭਾਗ ਨੇ ਪਹਾੜ੍ਹਾਂ ਤੇ ਜਾਣ ਵਾਲੇ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇੱਧਰ, ਦੇਹਰਾਦੂਨ,ਹਰਿਦੁਆਰ, ਊਧਮਸਿੰਘ ਨਗਰ ‘ਚ ਸਵੇਰ ਦੀ ਸ਼ੁਰੂਆਤ ਘਣੇ ਕੋਹਰੇ ਨਾਲ ਹੋਈ।

LIVE | ਪੰਜਾਬ ਕੈਬਨਿਟ ‘ਚ ਫੇਰਬਦਲ? Navjot Sidhu ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਹਾਲਾਂਕਿ ਕਰੀਬ 11 ਵਜੇ ਤੱਕ ਜ਼ਿਆਦਾਤਰ ਜਗ੍ਹਾਵਾਂ ‘ਤੇ ਸੂਰਜ ਦੇ ਦਰਸਨ ਹੋ ਗਏ ਹਨ। ਮੌਸਮ ਵਿਭਾਗ ਦੇ ਨਿਦੇਸ਼ਕ ਬਿਕਰਮ ਸਿੰਘ ਨੇ ਦੱਸਿਆ ਕਿ ਅਗਲੇ ਤਿੰਨ ਦਿਨ ਦੇਸ਼ਭਰ ਵਿੱਚ ਸ਼ੀਤਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕਈ ਜਗ੍ਹਾਵਾਂ ‘ਤੇ ਘਣੇ ਕੋਹਰੇ ਦੀ ਵਜ੍ਹਾ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਕਿਤੇ ਵੀ ਮੀਂਹ ਜਾਂ ਬਰਫਬਾਰੀ ਦੇ ਲੱਛਣ ਨਹੀਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button