InternationalTop News

ਕੈਨੇਡਾ: ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ


ਓਟਵਾ, 27 ਮਈ, 2023: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦੇਸ਼ ਲਈ ਕੀਤੇ ਜਾਂਦੇ ਯੋਗਦਾਨ ਦੀ ਕਦਰ ਕਰਦੀ ਹੈ ਤੇ ਉਹ ਘੁਟਾਲਿਆਂ ਦਾ ਸ਼ਿਕਾਰ ਹੋਏ ਪੀੜਤਾਂ ਦੇ ਨਾਲ ਹੈ ਤੇ ਹਰ ਕੇਸ ਦੀ ਘੋਖ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਰਕਾਰ ਸੰਸਥਾਵਾਂ ਦੇ ਨਾਲ ਮਿਲ ਕੇ ਐਪਲੀਕੇਸ਼ਨ ਵੇਲੇ ਦਿੱਤੇ ਪ੍ਰਵਾਨਗੀ ਪੱਤਰਾਂ ਦੀ ਘੋਖ ਕਰਰਹੀ  ਹੈ। ਉਹ ਜਾਅਲੀ ਪ੍ਰਵਾਨਗੀ ਪੱਤਰ ਲੈਣ ਦੇ ਮਾਮਲਿਆਂ ਦੀ ਵੀ ਘੋਖ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਦੋਸ਼ੀਆਂ ਦੀ ਪਛਾਣ ਕਰ ਰਹੇ ਹਾਂ ਤੇ ਪੀੜਤਾਂ ਨੂੰ ਜ਼ੁਰਮਾਨਾ ਨਹੀਂ ਲਗਾ ਰਹੇ। ਇਸ ਘੁਟਾਲੇ ਦੇ ਪੀੜਤਾਂ ਨੂੰ ਆਪਣੇ ਹਾਲਾਤ ਦੱਸਣ ਤੇ ਆਪਣੇ ਕੇਸ ਵਿਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button