InternationalTop News

ਕੈਨੇਡਾ: ਅਲਬਰਟਾ ਦੀਆਂ ਸੂਬਾਈ ਚੋਣਾਂ ’ਚ 15 ਪੰਜਾਬੀ ਉਮੀਦਵਾਰ ਮੈਦਾਨ ’ਚ


ਓਟਵਾ, 27 ਮਈ, 2023: ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਇਸ ਵਿਚ 15 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣਾਂ 29 ਮਈ ਨੂੰ ਹੋਣੀਆਂ ਹਨ। 
ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਯੂ ਸੀ ਪੀ ਦੀ ਟਿਕਟ ’ਤੇ ਚੋਣ ਲੜ ਰਹੇ ਹਨ, ਵਿਧਾਇਕ ਦਵਿੰਦਰ ਤੂਰ ਕੈਲਗਰੀ ਫੈਲਕੋਨਰਿਜ ਤੋਂ ਮੁੜ ਯੂ ਸੀ ਪੀ ਦੀ ਟਿਕਟ ’ਤੇ ਚੋਣ ਮੈਦਾਨ ਵਿਚ ਹਨ, ਜਸਵੀਰ ਦਿਓ ਐਡਮੰਟਨ ਮੈਡੋਜ਼ ਤੋਂ ਚੋਣ ਮੈਦਾਨ ਵਿਚ ਹਨ। 
ਨੈਸ਼ਨਲ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਅਤੇ ਯੂਨਾਈਟਡ ਕਨਜ਼ਰਵੇਟਿਵ ਪਾਰਟੀ ਆਫ ਅਲਬਰਟਾ (ਯੂ ਸੀ ਪੀ) ਸੂਬੇ ਦੀਆਂ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਹਨ। ਦੋਵਾਂ ਨੇ ਵੱਖ-ਵੱਖ ਭਾਈਚਾਰਿਆਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਹੈ। ਪੰਜਾਬੀ ਮੁੱਖ ਤੌਰ ’ਤੇ ਕੈਲਗਰੀ ਅਤੇ ਐਡਮੰਟਨ ਇਲਾਕੇ ਦੀਆਂ ਸੀਟਾਂ ’ਤੇ ਚੋਣਾਂ ਲੜਦੇ ਹਨ।
ਰਾਜਨ ਸਾਹਨੇ ਇਸ ਵੇਲੇ ਟਰੇਡ, ਇਮੀਗਰੇਸ਼ਨ ਤੇ ਮਲਟੀਕਲਚਰਿਜ਼ਮ ਦੇ ਕੈਸ਼ਨਿਟ ਮੰਤਰੀ ਵੀ ਹਨ।
ਕੁਝ ਹੋਰ ਯੂ ਸੀ ਪੀ ਉਮੀਦਵਾਰਾਂ ਵਿਚ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਭੁੱਲਰ ਮੈਕਕਾਲ, ਆਰ ਸਿੰਘ ਬਾਠ ਐਡਮੰਟਨ ਐਲਰਸਲਾਏ, ਇੰਦਰ ਗਰੇਵਾਲ ਕੈਲਗਰੀ ਨਾਰਥ ਈਸਟ, ਰਮਨ ਅਠਵਾਲ ਐਡਮੰਟਨ ਮਿੱਲ ਵੁਡਜ਼ ਅਤੇ ਅੰਮ੍ਰਿਤਪਾਲ ਸਿੰਘ ਮਠਾੜੂ ਐਡਮੰਟਨ ਮੈਡੋਜ਼ ਹਨ ਜਦੋਂ ਕਿ ਐਨ ਡੀ ਪੀ ਦੇ ਉਮੀਦਵਾਰਾਂ ਵਿਚ ਪਰਮੀਤ ਸਿੰਘ ਕੈਲਗਰੀ ਫੈਲਕੋਂਰਿਜ, ਗੁਰਿੰਦਰ ਸਿੰਘ ਗਿੱਲ ਕੈਲਗਰੀ ਕਰੋਸ, ਹੈਰੀ ਸਿੰਘ ਡ੍ਰੇਅਟਨ ਵੈਲੀ ਦੇਵੋਨ ਅਤੇ ਗੁਰਿੰਦਰ ਬਰਾੜ ਕੈਲਗਰੀ ਨਾਰਥ ਈਸਟ ਸ਼ਾਮਲ ਹਨ।
ਇਸ ਤੋਂ ਇਲਾਵਾ ਗ੍ਰੀਨ ਪਾਰਟੀ ਆਫ ਅਲਬਰਟਾ ਵੱਲੋਂ ਅਮਨ ਸੰਧੂ ਕੈਲਗਰੀ ਕਰੋਸ, ਵਿਲਡਰੋਜ਼ ਇੰਡੀਪੈਂਡੈਂਸ ਪਾਰਟੀ ਆਫ ਅਲਰਟਾ ਤੋਂ ਜੀਵਨ ਮਾਂਗਟ ਇਨੀਸਫੇਲ ਸਲਵੈਨ ਲੇਕ ਤੇ ਅਲਬਰਟਾ ਪਾਰਟੀ ਤੋਂ ਬ੍ਰਹਮ ਲੁੱਡੂ ਲੈਥਬ੍ਰਿਜ ਵੈਸਟ ਤੋਂ ਚੋਣ ਮੈਦਾਨ ਵਿਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button