Breaking NewsIndiaNewsPunjab

ਕੈਂਸਰ ਦਾ ਇਲਾਜ ਕਰੇਗੀ ਭੰਗ

ਜਿਸ ਭੰਗ ਨੂੰ ਇੱਕ ਨਸ਼ੀਲੇ ਪਦਾਰਥ ਦ ਰੂਪ ‘ਚ ਜਾਣਿਆ ਜਾਂਦਾ ਹੈ ਉਥੇ ਹੀ ਹੁਣ ਇਹ ਗੰਭੀਰ ਬਿਮਾਰੀਆਂ ‘ਚ ਦਰਦ ਤੋਂ ਰਾਹਤ ਦਵਾਉਣ ਦਾ ਕੰਮ ਕਰੇਗੀ। ਦੇਸ਼ ‘ਚ ਭੰਗ ਨਾਲ ਅਜਿਹੀ ਸਸਤੀ ਦਵਾਈ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕੈਂਸਰ ਤੇ ਸਿਕੇਲ ਸੈਲ ਅਨੀਮੀਆ ਵਰਗੀਆਂ ਗੰਭੀਰ ਬਿਮਾਰੀਆਂ ‘ਚ ਅਸਹਿਣ ਦਰਦ ਨੂੰ ਹਰਾਉਣ ਦਾ ਕੰਮ ਕਰੇਗੀ ਤੇ ਕੁਝ ਦੇਸ਼ਾਂ ‘ਚ ਇਸਦੀ ਵਰਤੋਂ ਸ਼ੁਰੂ ਵੀ ਹੋ ਚੁੱਕੀ ਹੈ। ਇਹ ਜੰਮੂ ਸਥਿਤ ਕੌਂਸਲ ਆਫ ਇੰਡਸਟੀਅਲ ਰਿਸਰਚ (ਸੀਐਸਆਈਆਰ) ਇੰਡੀਅਨ ਇੰਸਟੀਟਿਊਟ ਆਫ ਇੰਟੀਗ੍ਰੇਟਿਵ ਮੈਡੀਸਿਨ ਅਤੇ ਇੱਕ ਦਵਾਈ ਕੰਪਨੀ ਦੁਆਰਾਂ ਸੰਯੁਕਤ ਰੂਪ ‘ਚ ਤਿਆਰ ਸਮੇਲਨ ‘ਚ ਸਾਹਮਣੇ ਆਈ।

Read Also ਪੰਜਾਬੀਆਂ ਦੀ ਖੋਜ- ਇਹ ਜੂਸ ਕੈਂਸਰ ਦੀ ਬਿਮਾਰੀ ਦਾ ਪੱਕਾ ਇਲਾਜ ! Cancer #Punjab

ਇਸ ਸਮੇਲਨ ‘ਚ ਏਮਸ ਸਮੇਤ ਕਈ ਸੰਸਥਾਨਾਂ ਅਤੇ ਵਿਭਾਗਾਂ ਦੇ ਮਾਹਰਾਂ ਨੇ ਹਿੱਸਾ ਲਿਆ। ਮਾਹਰਾਂ ਨੇ ਭੰਗ ਨਾ ਦਵਾਈ ਬਣਾਉਣ ਲਈ ਕਾਨੂੰਨ ਨੂੰ ਥੋੜੀ ਖੁੱਲ੍ਹ ਦੇਣ ਦੀ ਮੰਗ ਕੀਤੀ ਤਾਂਕਿ ਦਵਾਈ ਬਣਾਉਣ ਦਾ ਰਸਤਾ ਸਾਫ ਹੋ ਸਕੇ। ਕੈਂਸਰ ਦੇ ਇਲਾਜ ਦੀ ਇੱਕ ਸਟੱਡੀ ਚੂਹਿਆਂ ਤੇ ਵੀ ਕੀਤੀ ਗਈ, ਜਿਸਦੇ ਨਾਲ ਪਤਾ ਚੱਲਿਆ ਕਿ ਭੰਗ ਦੀ ਸਹਾਇਤਾ ਨਾਲ ਕੈਂਸਰ ਦੇ ਮਰੀਜ਼ਾਂ ਦੀ ਬਿਮਾਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਆਯੂਸ਼ ਮੰਤਰਾਲੇ ਦੀ ਸੰਸਥਾ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸ ਨੇ ਭੰਗ ਦੀ ਮਦਦ ਨਾਲ ਕੈਂਸਰ ਦੀ ਦਵਾਈ ਤਿਆਰ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਭੰਗ ਤੋਂ ਬਣੀ ਦਵਾਈਆਂ ਨੂੰ ਦੇਸ਼ ਵਿੱਚ ਹੀ ਬਣਾਇਆ ਜਾਵੇਗਾ ਅਤੇ ਅਗਲੇ ਸਾਲ ਤੱਕ ਇਹ ਉਪਲੱਬਧ ਵੀ ਹੋ ਸਕਦੀ ਹੈ। ਹੁਣ AIIMS ਕੀਮੋਥੈਰੇਪੀ ਤੋਂ ਗੁਜ਼ਰ ਰਹੇ ਮਰੀਜ਼ਾਂ ਤੇ ਮਾਰਚ ਤੋਂ ਭੰਗ ਦੇ ਪੱਤਿਆਂ ਤੋਂ ਬਣੀ ਦਵਾਈਆਂ ਦਾ ਇਸਤੇਮਾਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਕਿੰਨੀ ਅਸਰਦਾਰ ਹੋਵੇਗੀ। ਭੰਗ ਤੋਂ ਦੂਜੀ ਬਿਮਾਰੀਆਂ ਦੇ ਇਲਾਜ ਲਈ ਵੀ ਦਵਾਈਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ। ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਦੇ ਡਾਇਰੈਕਟਰ ਰਾਮ ਵਿਸ਼ਵਕਰਮਾ ਦਾ ਕਹਿਣਾ ਹੈ ਕਿ ਦਵਾਈਆਂ ਕੈਨਾਬਿਸ ( ਭੰਗ ) ਉੱਤੇ ਆਧਾਰਿਕ ਹੋਣਗੀਆਂ।

ਜੋ ਕਿ ਬੂਟੇ ਵਿੱਚ ਮੋਜੂਦ ਇੱਕ ਪਦਾਰਥ ਹੈ। ਇਹ ਬਹੁਤ ਲਾਭਦਾਇਕ ਹੈ। ਬਦਕਿਸਮਤੀ ਨਾਲ ਇਸਦੇ ਪ੍ਰਤੀ ਆਸ- ਪਾਸ ਗਲਤ ਗੱਲਾਂ ਹਨ। ਜਿਸਦੇ ਕਾਰਨ ਇਸ ਤੇ ਲੰਬੇ ਸਮਾਂ ਤੱਕ ਸਟੱਡੀ ਨਹੀਂ ਹੋ ਸਕੀ ਸੀ।ਭੰਗ ਦੀਆਂ 500 ਕਿਸਮਾਂ ਭਾਰਤ ਵਿੱਚ ਭੰਗ ਦੀ 500 ਕਿਸਮਾ ਪਾਈਆਂ ਜਾਂਦੀਆਂ ਹਨ। ਉਨ੍ਹਾਂ ਵਿਚੋਂ ਚੰਗੀ ਕਿਸਮ ਦੀ ਪਹਿਚਾਣ ਕਰ ਸਸਤੀ ਦਵਾਈ ਤਿਆਰ ਕੀਤੀ ਜਾਵੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button