ਕੇਜਰੀਵਾਲ ਨੇ ਕਰਤਾ ਐਲਾਨ, ਆਹ ਹੁੰਦੈ ਮੁੱਖ ਮੰਤਰੀ!
ਨਵੀਂ ਦਿੱਲੀ : ਮਹਾਰਾਸ਼ਟਰ ਦੇ ਬਾਂਦਰਾ ‘ਚ ਮੰਗਲਵਾਰ ਨੂੰ ਅਣਗਿਣਤ ਮਜ਼ਦੂਰ ਸੜਕਾਂ ‘ਤੇ ਇਕੱਠੇ ਹੋ ਗਏ। ਇਸ ਘਟਨਾ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖਮੰਤਰੀ ਨੇ ਸ਼ਹਿਰ ‘ਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ‘ਤੇ ਭਰੋਸਾ ਨਾ ਕਰਨ। ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਅਫਵਾਹ ਫੈਲਾਉਣਗੇ। ਉਨ੍ਹਾਂ ਦੀਆਂ ਗੱਲਾਂ ‘ਚ ਨਾ ਆਉਣ।
Arvind Kejriwal Big Announcement on Lockdown | ਕੇਜਰੀਵਾਲ ਨੇ ਕਰਤਾ ਐਲਾਨ, ਆਹ ਹੁੰਦੈ ਮੁੱਖ ਮੰਤਰੀ!
ਤੁਹਾਨੂੰ ਕੋਈ ਵੀ ਹੁਣ ਤੁਹਾਡੇ ਪਿੰਡ ਨਹੀਂ ਲੈ ਕੇ ਜਾ ਸਕਦਾ। ਕੁਝ ਲੋਕ ਤੁਹਾਨੂੰ ਕਹਿਣਗੇ ਕਿ ਡੀਟੀਸੀ ਬੱਸਾਂ ਖੜੀਆਂ ਹਨ। ਕਿਤੇ ਵੀ ਕੋਈ ਵੀ ਡੀਟੀਸੀ ਬੱਸ ਨਹੀਂ ਖੜੀ ਹੈ। ਕੇਜਰੀਵਾਲ ਨੇ ਕਿਹਾ ਕਈ ਲੋਕ ਹਨ ਜੋ ਦਿੱਲੀ ‘ਚ ਬਾਹਰ ਤੋਂ ਆ ਕੇ ਰਹਿ ਰਹੇ ਹਨ। ਹੋ ਸਕਦਾ ਹੈ ਕਿ ਤੁਹਾਨੂੰ ਕੁਝ ਲੋਕ ਆਪਣੇ ਘਰ/ ਪਿੰਡ ਜਾਣ ਲਈ ਬਹੁਤ ਜ਼ਿਆਦਾ ਬੈਚੇਨ ਹੋਣ। ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਤਿੰਨ ਮਈ ਤੱਕ ਰੁਕ ਜਾਓ।
ਪਟਿਆਲਾ ਤੋਂ ਬਾਅਦ ਹੁਣ ਮਾਨਸਾ ਚ ਹੋਇਆ ਵੱਡਾ ਕਾਂਡ, ਸ਼ਰਾਰਤੀ ਅਨਸਰਾਂ ਦਾ ਪੁਲਿਸ ਨਾਲ ਟਾਕਰਾ
ਅਜੇ ਆਪਣੀ ਬੇਚੈਨੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ। ਅਜੇ ਤੁਸੀ ਘਰ ਤੋਂ ਜਾਣ ਦੀ ਜ਼ਲਦਬਾਜੀ ਨਾ ਕਰੋ। ਜੇਕਰ ਪੂਰੇ ਦੇਸ਼ ਦੇ ਅੰਦਰ ਹਫ਼ੜਾ ਦਫ਼ੜੀ ਮਚ ਗਈ ਤਾਂ ਮੁਸ਼ਕਿਲ ਹੋ ਜਾਵੇਗੀ। ਸੀਐਮ ਨੇ ਅੱਗੇ ਕਿਹਾ ਜੇਕਰ ਤੁਹਾਨੂੰ ਕਿਸੇ ਵੀ ਚੀਜ ਦੀ ਕਮੀ ਹੈ, ਤਾਂ ਅਸੀ ਹਾਂ, ਮੈਂ ਹਾਂ, ਮੈਂ ਤੁਹਾਨੂੰ ਭਰੋਸਾ ਦਿਵਾਉਂਣਾ ਚਾਹੁੰਦਾ ਹਾਂ ਕਿ ਅਸੀਂ ਖਾਣ ਦਾ ਬਹੁਤ ਇੰਤਜਾਮ ਕਰ ਰੱਖਿਆ ਹੈ, ਦਵਾਈ ਦਾ ਇੰਤਜਾਮ ਕਰ ਰੱਖਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.