Breaking NewsD5 specialIndiaNewsSportsTop News

ਕੇਜਰੀਵਾਲ ਨੇ ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨਾਲ ਇੱਥੇ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਹਰਿਆਣਾ ਦੇ ਪਹਿਲਵਾਨ ਇਸ ਸਾਲ ਓਲੰਪਿਕ ਖੇਡਾਂ ’ਚ ਪਹਿਲੀ ਵਾਰ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ ਸੀ। ਪੂਨੀਆ ਨੇ ਕਜਾਖਿਸਤਾਨ ਦੇ ਦੌਲਤ ਨਿਯਾਜਬੇਕੋਵ ਨੂੰ ਹਰਾਇਆ ਸੀ।

Khabran Da Sira🔴LIVE : Captain ਦਾ ਵੱਡਾ ਐਲਾਨ! ਕਿਸਾਨੀ ਅੰਦੋਲਨ ਕਰਕੇ ਚਾਰ ਰਾਜਾਂ ਨੂੰ ਹੋਇਆ ਨੋਟਿਸ ਜਾਰੀ

ਕੇਜਰੀਵਾਲ ਨੇ ਟਵੀਟ ਕੀਤਾ,‘‘ਓਲੰਪਿਕ ਖੇਡਾਂ ’ਚ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨਾਲ ਅੱਜ ਘਰ ’ਚ ਮੁਲਾਕਾਤ ਕਰ ਕੇ ਖ਼ੁਸ਼ ਹੋਈ।’’ ਉਨ੍ਹਾਂ ਕਿਹਾ ਕਿ ਪੂਨੀਆ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਉਹ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ’ਚ ਸਥਿਤ ਮੁੱਖ ਮੰਤਰੀ ਘਰ ’ਤੇ ਪੂਨੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕੀਤਾ,‘‘ਬਜਰੰਗ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ। ਤੁਸੀਂ ਲੱਖਾਂ ਨੌਜਵਾਨਾਂ ਦੀ ਪ੍ਰੇਰਨਾ ਹੋ।’’ ਬਾਅਦ ’ਚ ਬਜਰੰਗ ਪੂਨੀਆ ਨੇ ਵੀ ਕੇਜਰੀਵਾਲ ਦੇ ਟਵੀਟ ਨੂੰ ਰੀਟਵੀਟ ਦਾ ਆਭਾਰ ਜਤਾਇਆ। ਪੂਨੀਆ ਨੇ ਲਿਖਿਆ,‘‘ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਅਰਵਿੰਦ ਕੇਜਰੀਵਾਲ ਸਰ, ਤੁਹਾਡੇ ਸਹਿਯੋਗ ਲਈ ਧੰਨਵਾਦ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button