Breaking NewsNewsPoliticsPunjab

ਕੇਜਰੀਵਾਲ ਨੂੰ ਪੰਜਾਬ ਤੋਂ ਝਟਕਾ, ਇਕ ਹੋਰ ਲੀਡਰ ਨੇ ਛੱਡੀ ਪਾਰਟੀ (ਵੀਡੀਓ)

ਪੰਜਾਬੀ ਗਾਇਕ ਜੱਸੀ ਜਸਰਾਜ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਦੌਰਾਨ ਜੱਸੀ ਜਸਰਾਜ ਨੇ ਪਾਰਟੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ‘ਚ ਉਨ੍ਹਾਂ ਨੂੰ ਪਾਰਟੀ ਨੇ ਉਹ ਅਹਿਮੀਅਤ ਨਹੀਂ ਦਿੱਤੀ, ਜੋ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ। ਜੱਸੀ ਜਸਰਾਜ ਨੇ ਪ੍ਰੈਸ ਕਾਨਫਰੰਸ ਦੌਰਾਨ ਉਹ ਰਾਜ਼ ਵੀ ਖੋਲ੍ਹੇ, ਜਿਨ੍ਹਾਂ ਕਾਰਨ ‘ਆਪ’ ਦੀ ਬੇੜੀ ਡੁੱਬ ਗਈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕੇਜਰੀਵਾਲ ਦੀਆਂ ਨੀਤੀਆਂ ਸਹੀ ਨਹੀਂ ਹਨ, ਜ੍ਹਿਨਾਂ ਦਾ ਫਾਇਦਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਚੁੱਕਿਆ ਹੈ। ਜੱਸੀ ਜਸਰਾਜ ਨੇ ਕਿਹਾ ਕਿ ਇਨ੍ਹਾਂ 2 ਆਗੂਆਂ ਦੀ ਮਨਮਾਨੀ ਕਾਰਨ ਹੀ ਅੱਜ ਪਾਰਟੀ ਡੁੱਬਣ ਦੀ ਕਗਾਰ ‘ਤੇ ਪੁੱਜ ਗਈ ਹੈ।

Read Also ਛੋਟੇਪੁਰ ਦਾ ਖਹਿਰਾ ਨੂੰ ਝਟਕਾ! ਖ਼ਤਰੇ ‘ਚ ਪੰਜਾਬੀ ਏਕਤਾ ਪਾਰਟੀ! Sucha Singh Chhotepur

ਉਨ੍ਹਾਂ ਕਿਹਾ ਕਿ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਵਰਗੇ ਲੋਕਾਂ ਨੂੰ ਪੰਜਾਬ ‘ਚੋਂ ਕਰੋੜਾਂ ਰੁਪਏ ਮਿਲੇ ਹਨ, ਜਿਸ ਕਾਰਨ ਇਨ੍ਹਾਂ ਦਾ ਦਿਮਾਗ ਖਰਾਬ ਹੋ ਗਿਆ ਅਤੇ ਇਹੀ ਕਾਰਨ ਹੈ ਕਿ ਪਾਰਟੀ ਨੇ ਕਦੇ ਵੀ ਆਪਣੇ ਵਾਲੰਟੀਅਰਾਂ ਦੀ ਗੱਲ ਨਹੀਂ ਸੁਣੀ, ਜਿਸ ਦਾ ਖਾਮਿਆਜ਼ਾ ਪੂਰੀ ਤਰ੍ਹਾਂ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਜੱਸੀ ਜਸਰਾਜ ਨੇ ਕਿਹਾ ਕਿ ਉਨ੍ਹਾਂ ਨੇ ‘ਗਦਰ ਫੈਡਰੇਸ਼ਨ’ ਨਾਂ ਦੀ ਇਕ ਸੰਸਥਾ ਬਣਾਈ ਹੈ, ਜੋ ਕਿ ਰਾਜਨੀਤਕ ਅਤੇ ਸਮਾਜਿਕ ਦੋਹਾਂ ਤਰ੍ਹਾਂ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button