ਕੁੱਤੇ ਨੂੰ ਮਗਰਮੱਛ ਤੋਂ ਬਚਾਉਣ ਲਈ ਨਦੀ ‘ਚ ਕੁੱਦਿਆ ਬਜ਼ੁਰਗ
ਨਿਊਜ਼ ਡੈਸਕ : ਸੋਸ਼ਲ ਮੀਡੀਆ ‘ਚ ਇੱਕ ਅਜਿਹੀ ਖ਼ਬਰ ਵਾਇਰਲ ਹੋ ਰਹੀ ਹੈ ਜਿਸ ‘ਚ ਮਗਰਮੱਛ ਨੇ ਇੱਕ ਕੁੱਤੇ ਨੂੰ ਜ਼ਿੰਦਾ ਨਿਗਲ ਲਿਆ। ਦੱਸ ਦਈਏ ਕਿ 74 ਸਾਲਾ ਰਿਚਰਡ ਵਿਲਬੈਂਕ ਆਪਣੇ ਪਾਲਤੂ ਕੁੱਤੇ ਨੂੰ ਨਦੀ ਕਿਨਾਰੇ ਘੁਮਾ ਰਿਹਾ ਸੀ ਕੁੱਤਾ ਜਿਵੇਂ ਹੀ ਨਦੀ ਕਿਨਾਰੇ ਪਹੁੰਚਿਆ। ਉਦੋਂ ਹੀ ਉਥੇ ਮੌਜੂਦ ਇੱਕ ਮਗਰਮੱਛ ਕੁੱਤੇ ਨੂੰ ਜ਼ਿੰਦਾ ਨਿਗਲ ਗਿਆ। ਇਸ ਤੋਂ ਬਾਅਦ ਜਿਵੇਂ ਹੀ ਸ਼ਖਸ ਨੂੰ ਇਸ ਬਾਰੇ ‘ਚ ਪਤਾ ਲੱਗਿਆਂ ਕਿ ਮਗਰਮੱਛ ਨੇ ਕੁੱਤੇ ਨੂੰ ਨਿਗਲ ਲਿਆ ਹੈ ਤਾਂ ਉਦੋਂ ਹੀ ਇਹ ਸ਼ਖਸ ਨਦੀ ‘ਚ ਕੁੱਦ ਗਿਆ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਕੁੱਤੇ ਨੂੰ ਮਗਰਮੱਛ ਦੀ ਚੁੰਗਲ ਤੋਂ ਕੱਢਣ ‘ਚ ਕਾਮਯਾਬ ਹੋ ਗਿਆ।
ਵੱਡੀ ਖ਼ਬਰ। ਕਿਸਾਨਾਂ ਤੋਂ ਡਰੀ ਦਿੱਲੀ,ਮੰਨੀ ਹਾਰ?ਕਿਸਾਨਾਂ ਅੱਗੇ ਟੇਕੇ ਗੋਡੇ?ਕੇਂਦਰ ਨੇ ਲਿਆ ਫੈਸਲਾ !
ਦੱਸ ਦਈਏ ਮਗਰਮੱਛ ਨੇ ਕੁੱਤੇ ਨੂੰ ਆਪਣੇ ਜਬਾੜਿਆਂ ‘ਚ ਦਬ ਰੱਖਿਆ ਸੀ। ਇਸ ਤੋਂ ਪਹਿਲਾਂ ਕਿ ਉਹ ਕੁੱਤੇ ਨੂੰ ਨਿਗਲ ਜਾਂਦਾ ਇਸ ਬਜ਼ੁਰਗ ਸ਼ਖਸ ਨੇ ਉਸਦੀ ਜਾਨ ਬਚਾ ਲਈ। ਰਿਚਰਡ ਵਿਲਬੈਂਕ ਨੇ ਕਿਹਾ ਕਿ ਮਗਰਮੱਛ ਨੂੰ ਫੜਨਾ ਇੰਨਾ ਔਖਾ ਨਹੀਂ ਸੀ, ਉਸਦੇ ਜਬਾੜੇ ਨੂੰ ਖੋਲ੍ਹਣਾ ਬੇਹੱਦ ਔਖਾ ਸੀ। ਮਗਰਮੱਛ ਦੇ ਹਮਲੇ ਨਾਲ ਕੁੱਤੇ ਦੀ ਹਾਲਤ ਖਰਾਬ ਹੋ ਗਈ ਸੀ ਪਰ ਡਾਕਟਰਾਂ ਕੋਲ ਜਾਣ ਤੋਂ ਬਾਅਦ ਉਹ ਬਿਲਕੁੱਲ ਠੀਕ ਹੈ। ਵਿਲਬੈਂਕ ਨੇ ਦੱਸਿਆ ਕਿ ਕੁੱਤੇ ਨੂੰ ਬਚਾਉਣ ‘ਚ ਮਗਰਮੱਛ ਨੇ ਉਸਦੇ ਹੱਥਾਂ ਨੂੰ ਚਬਾ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਤੋਂ ਟੈਟਨਸ ਦਾ ਟੀਕਾ ਲਗਵਾਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.