LIVE UPDATE : ਲਾਲ ਕਿਲ੍ਹੇ ‘ਚ ਛੱਡੇ ਗਏ ਆਸੂ ਗੈਸ ਦੇ ਗੋਲੇ, ਭੀੜ ਨੂੰ ਤਿੱਤਰ- ਬਿੱਤਰ ਕਰਨ ਦੀ ਕੋਸ਼ਿਸ਼
ਨਵੀਂ ਦਿੱਲੀ : ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਦਾ ਆਗਾਜ ਹੋ ਚੁੱਕਿਆ ਹੈ। ਕਿਸਾਨਾਂ ਦੀ ਟਰੈਕਟਰ ਰੈਲੀ ਸਿੰਘੂ ਬਾਰਡਰ ਤੋਂ ਦਿੱਲੀ ਦੇ ਸੰਜੈ ਗਾਂਧੀ ਨਗਰ ਪਹੁੰਚ ਚੁੱਕੀ ਹੈ। ਇਹ ਰੈਲੀ DTU – ਸ਼ਾਹਬਾਦ , SB Dairy – Darwala – Bawana T – point – Kanjawala Chowk – Kharkhoda toll plaza ਤੋਂ ਹੋ ਕੇ ਗੁਜਰੇਗੀ। ਉਥੇ ਹੀ ਖਬਰ ਹੈ ਕਿ ਟਿੱਕਰੀ ਬਾਰਡਰ ‘ਤੇ ਕਿਸਾਨਾਂ ਦੀ ਕਾਫ਼ੀ ਜ਼ਿਆਦਾ ਭੀੜ ਹੈ ਅਤੇ ਦਿੱਲੀ ‘ਚ ਦਾਖਲ ਹੋਣ ਲਈ ਕਿਸਾਨਾਂ ਨੇ ਰਸਤੇ ‘ਚ ਲੱਗੇ ਹੋਏ ਬੈਰੀਕੇਡਸ ਹਟਾ ਦਿੱਤੇ ਹਨ।
🔴LIVE | ਦਿੱਲੀ ਪੁਲਿਸ ਨਾਲ ਕਿਸਾਨਾਂ ਦੇ ਸਿੱਧੇ ਟਾਕਰੇ,ਅੱਗੇ-ਅੱਗੇ ਭਜਾਈ ਪੁਲਿਸ!
ਲਾਲ ਕਿਲ੍ਹੇ ‘ਚ ਕਿਸਾਨਾਂ ਵੱਲੋਂ ਝੰਡਾ ਲਹਿਰਾਉਣ ਤੋਂ ਬਾਅਦ ਦਿੱਲੀ ਪੁਲਿਸ ਦੇ ਵੱਲੋਂ ਉਸਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਲ੍ਹੇ ਦੇ ਅੰਦਰ ਵੜੀ ਕਿਸਾਨਾਂ ਦੀ ਭੀੜ ਨੂੰ ਤਿੱਤਰ – ਬਿੱਤਰ ਕਰਨ ਲਈ ਆਸੂ ਗੈਸ ਦੇ ਗੋਲੇ ਛੱਡੇ ਗਏ। ਇੰਨਾ ਹੀ ਨਹੀਂ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਲਗਾਤਾਰ ਟਕਰਾਓ ਹੋ ਰਿਹਾ ਹੈ ਅਤੇ ਦੋਵਾਂ ਵੱਲੋਂ ਤਣਾਅ ਭੱਰਿਆ ਮਾਹੌਲ ਬਣਿਆ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.