Breaking NewsD5 specialIndiaNewsPoliticsPunjab

ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ, ਸੁਣ ਕੇ ਕੰਬ ਜਾਣਗੇ ਬਾਦਲ ਪਿਓ-ਪੁੱਤ!

ਨਵੀਂ ਦਿੱਲੀ : ਬੀਤੇ ਦਿਨੀਂ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ‘ਤੇ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਵੱਡਾ ਝਟਕਾ ਦਿੱਤਾ ਸੀ। ਇਹਨਾਂ ਮਾਮਲਿਆਂ ਦੀ ਜਾਂਚ ਹੁਣ ਪੰਜਾਬ ਸਰਕਾਰ ਵੱਲੋਂ ਬਣਾਈ ਐੱਸਆਈਟੀ ਹੀ ਕਰੇਗੀ। ਜਿਸ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਵਾਰ ਮੁੜ ਤੋਂ ਸੁਰਖੀਆਂ ‘ਚ ਆਏ ਹਨ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਸਰਗਰਮੀਆਂ ਮੁਲਜ਼ਮਾਂ ਨੂੰ ਪਸੀਨੋ ਪਸੀਨੀ ਕਰਨਗੀਆਂ।

ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ, ਸੁਣ ਕੇ ਕੰਬ ਜਾਣਗੇ ਬਾਦਲ ਪਿਓ-ਪੁੱਤ! Kunwar Vijay Pratap (Video)

ਕੁੰਵਰ ਵਿਜੇ ਪ੍ਰਤਾਪ ਦੇ ਨਾਮ ‘ਤੇ ਬਣੀ ਸੋਸ਼ਲ ਮੀਡੀਆ ਆਈਡੀ ‘ਤੇ ਸਟੇਟਸ ਪਾਇਆ ਗਿਆ ਹੈ। ਜਿਸ ‘ਚ ਲਿਖਿਆ ਹੈ ਕਿ ਸੱਚਾਈ ਦੀ ਹਮੇਸ਼ਾਂ ਜੀਤ ਹੁੰਦੀ ਹੈ। ਲੇਕਿਨ ਸੱਚਾਈ ਨੂੰ ਪ੍ਤਾੜਿਤ ਹੋਣਾ ਪੈਂਦਾ ਹੈ। ਮਾਨਯੋਗ ਸੁਪਰੀਮ ਕੋਰਟ ਵਿੱਚ ਬਰਗਾੜੀ ਕੇਸ ਵਿੱਚ ਸਾਡੇ ਹਕ ਵਿੱਚ ਜੋ ਫੈਸਲਾ ਆਇਆ ਹੈ, ਨਿਸਚੇ ਹੀ ਸਾਡੇ ਲਈ ਇਕ ਨੈਤਿਕ ਜੀਤ ((ਮੋਰੳਲ ਵਚਿਟੋਰੇ) ) ਹੈ।…. ਅਸੀਂ ਤਿਆਰ ਹਾਂ, ਦੋਸ਼ੀ ਭਾਵੇਂ ਕਿਤਨਾ ਵੀ ਤਾਕਤਵਰ ਕਿਓਂ ਨਾ ਹੋਵੇ, ਹਰ ਮੁਕਾਬਲਾ ਪੂਰੀ ਮਜਬੂਤੀ ਨਾਲ ਲੜਾਂਗੇ।ਕਾਨੂੰਨੀ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ ਪਰੰਤੂ ਇਨਸਾਫ ਜ਼ਰੂਰ ਹੋ ਕੇ ਰਹੇਗਾ। ਸ਼ੁੱਭ ਕਰਮਨ ਤੇ ਕਬਹੂੰ ਨ ਟਰੋਂ।

ਸਰਕਾਰ ਵੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਗ਼ੋਬਾਗ ਹੈ। ਮੁੱਖ ਮੰਤਰੀ ਕੈਪਟਨ ਨੇ ਵਿਧਾਨ ਸਭਾ ‘ਚ ਇਸ ਬਾਰੇ ਜਾਣਕਾਰੀ ਦਿੱਤੀ ਸੀ ਮੀਡੀਆ ਨੂੰ ਦੱਸਿਆ ਕਿ ਜਲਦ ਹੀ ਜਾਂਚ ਮੁਕੰਮਲ ਹੋਵੇਗੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਤਾਂ ਸਿੱਧਾ ਬਾਦਲਾਂ ਨੂੰ ਨਿਸ਼ਾਨੇ ‘ਤੇ ਲਿਆ। ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਸਾਲ 2015 ਤੋਂ ਲਟਕ ਰਹੀ ਹੈ। ਸ਼ੱਕ ਦੀ ਸੂਈ ਬਾਦਲਾਂ ਤੋਂ ਲੈ ਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰ ਵੱਡੇ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ।

ਕੋਰ ਕਮੇਟੀ ‘ਚ Sukhbir Badal ਦੇ ਚਮਚੇ, ਬਾਦਲਾਂ ਦੇ ਬੰਦੇ ਨਾ ਸੁਣਨ ਇਹ ਭਾਸ਼ਣ, Dhindsa ਦਾ ਚੈਲੰਜ

ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਅਤੇ ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ‘ਤੇ ਤਾਂ ਕਾਰਵਾਈ ਹੋਈ ਪਰ ਜਾਂਚ ਰੁਕਣ ਦੇ ਨਾਲ ਕੈਪਟਨ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਉੱਠੇ। ਸਰਕਾਰ ਦੀ ਨੀਅਤ ਅਤੇ ਮਨਸ਼ਾ ਕੀ ਹੈ ਇਹ ਸ਼ਰਧਾਲੂਆਂ ਦਾ ਸਵਾਲ ਹੈ। ਖੈਰ ਹੁਣ ਕੁਝ ਆਸ ਬੱਝੀ ਹੈ। ਮਸਲਾ ਫੇਰ ਐੱਸਆਈਟੀ ਦੇ ਹੱਥਾਂ ‘ਚ ਹੈ ਕੁੰਵਰ ਵਿਜੇ ਪ੍ਰਤਾਪ ਦਾ ਕਹਿਣਾ ਕਿ ਦੋਸ਼ੀ ਭਾਵੇਂ ਕਿਤਨਾ ਵੀ ਤਾਕਤਵਰ ਕਿਓਂ ਨਾ ਹੋਵੇ, ਹਰ ਮੁਕਾਬਲਾ ਪੂਰੀ ਮਜਬੂਤੀ ਨਾਲ ਲੜਾਂਗੇ ਇਸ਼ਾਰਾ ਕਰਦਾ ਹੈ ਕਿ ਇਨਸਾਫ਼ ਦੂਰ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button