Breaking NewsD5 specialIndiaPoliticsPunjab

ਇੱਕ ਹੋਰ ਕਾਂਗਰਸੀ ਵਿਧਾਇਕ ਹੋਇਆ ਬਾਗ਼ੀ!, ਕੈਪਟਨ ਨੂੰ ਪਾਈਆਂ ਲਾਹਣਤਾਂ, ਸਿੱਧੂ ਦੀ ਕੀਤੀ ਜੰਮ ਕੇ ਤਾਰੀਫ਼

ਸੰਗਰੂਰ : ਕੈਪਟਨ ਸਰਕਾਰ ਦੇ ਵਿਧਾਇਕ ਹੁਣ ਉਨ੍ਹਾਂ ਦੇ ਹੀ ਕੰਮਾਂ ਤੋਂ ਨਿਰਾਸ਼ ਨਜ਼ਰ ਆ ਰਹੇ ਹਨ। ਜਿਸ ਕਾਰਨ ਬਗਾਵਤ ਦੇ ਸੁਰ ਹੁਣ ਕਾਂਗਰਸ ਵਿੱਚ ਵੀ ਤੇਜ਼ ਹੋ ਗਏ ਹਨ। ਅਮਰਗੜ੍ਹ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਰਾਜਨੀਤਕ ਲਹਿਜ਼ੇ ‘ਚ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਸੰਭਲ ਜਾਵੇ ਨਹੀਂ ਤਾਂ ਉਸ ਦਾ ਨਤੀਜਾ 2022 ‘ਚ ਕਾਂਗਰਸ ਨੂੰ ਭੁਗਤਣਾ ਪਵੇਗਾ।

ਇੱਕ ਹੋਰ ਕਾਂਗਰਸੀ ਵਿਧਾਇਕ ਹੋਇਆ ਬਾਗ਼ੀ!, ਕੈਪਟਨ ਨੂੰ ਪਾਈਆਂ ਲਾਹਣਤਾਂ, ਸਿੱਧੂ ਦੀ ਕੀਤੀ ਜੰਮ ਕੇ ਤਾਰੀਫ਼

ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਸਾਲਾਂ ‘ਚ ਲੋਕ ਸਿਰਫ ਨਿਰਾਸ਼ ਹੀ ਹੋਏ ਹਨ। ਹਰ ਮੁੱਦੇ ‘ਤੇ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਧੀਮਾਨ ਦਾ ਕਹਿਣਾ ਹੈ ਕਿ ਪੈਸਾ ਖਜ਼ਾਨੇ ‘ਚ ਨਹੀਂ ਆ ਰਿਹਾ ਸਿਰਫ ਮਾਫੀਆ ਦੇ ਘਰ ਭਰੇ ਜਾ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਤੋਂ ਕੋਈ ਉਮੀਦ ਨਹੀਂ ਕਿ ਡੇਢ ਸਾਲ ‘ਚ ਕੁਝ ਕਰ ਪਾਵਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਸੁਰਜੀਤ ਧੀਮਾਨ ਨੇ ਕਈ ਵਾਰੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਪਰ ਹਮੇਸ਼ਾ ਹੀ ਮੁੱਖਮੰਤਰੀ ਕੈਪਟਨ ਵੱਲੋਂ ਉਹਨਾਂ ਨੂੰ ਅਣਗੌਲਿਆਂ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button