ਕੁੜੀ ਨੂੰ ਮਾਈਕ੍ਰੋਵੇਵ ‘ਚ ਆਂਡਾ ਉਬਾਲਣਾ ਪਿਆ ਮਹਿੰਗਾ, ਮਿਲਿਆ ਜ਼ਿੰਦਗੀ ਭਰ ਦਾ ਦਰਦ
ਲੰਡਨ: ਜੇਕਰ ਤੁਸੀਂ ਮਾਈਕ੍ਰੋਵੇਵ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਧਿਆਨ ਨਾਲ ਪੜ੍ਹੋ ਕਿਉਂਕਿ ਇਹ ਮਸਲਾ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੈ। ਘਟਨਾ ਇੰਗਲੈਂਡ ਦੇ ਨਿਊਕੈਸਲ ਸ਼ਹਿਰ ਦੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਮਾਈਕ੍ਰੋਵੇਵ ਵਿੱਚ ਆਂਡੇ ਦੇ ਫਟਣ ਨਾਲ ਇੱਕ ਲੜਕੀ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੀ ਹੈ।
Read Also ਪੰਜਾਬ ਦੇ ਮਸੀਹੇ ਦੀ ਦਰਦਨਾਕ ਮੌਤ ! (ਵੀਡੀਓ)
19 ਸਾਲਾਂ ਦੀ ਕਰਟਨੀ ਵੁਡ ਨੇ ਮਾਈਕ੍ਰੋਵੇਵ ਵਿੱਚ ਆਂਡੇ ਉਬਾਲੇ ਤੇ ਜਿਵੇਂ ਹੀ ਉਸ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਉਹ ਫਟ ਕੇ ਉਸ ਦੀਆਂ ਅੱਖਾਂ ਨਾਲ ਚਿਪਕ ਗਏ। ਅੱਖਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਇੱਕ ਅੱਖ ਦੀ ਜੋਤ ਅਸਥਾਈ ਤੌਰ ‘ਤੇ ਚਲੀ ਗਈ ਹੈ। ਬ੍ਰਿਟਿਸ਼ ਮੈਡੀਕਲ ਜਰਨਲ ਨੇ ਮਾਈਕ੍ਰੋਵੇਵ ਕੰਪਨੀਆਂ ਨੂੰ ਉੱਬਲ਼ੇ ਆਂਡੇ ਗਰਮ ਨਾ ਕਰਨ ਦੀ ਚੇਤਾਵਨੀ ਲਿਖਣ ਦੀ ਗੱਲ ਕਹੀ ਹੈ।
ਮੈਡੀਕਲ ਜਰਨਲ ਦੇ ਮੁਤਾਬਕ ਮਾਈਕ੍ਰੋਵੇਵ ਵਿੱਚ ਆਂਡੇ ਨੂੰ ਗਰਮ ਕਰਨ ‘ਤੇ ਉਸਦੇ ਅੰਦਰ ਦਾ ਤਾਪਮਾਨ ਵਧਦਾ ਹੈ ਪਰ ਮਾਈਕ੍ਰੋਵੇਵ ਦੀਆਂ ਤਰੰਗਾਂ ਆਂਡੇ ਦੇ ਛਿਲਕੇ ਨੂੰ ਇੰਨਾ ਗਰਮ ਨਹੀਂ ਕਰਦੀ ਕਿ ਉਹ ਕਰੈਕ ਹੋ ਜਾਣ। ਕਈ ਵਾਰ ਆਂਡੇ ਦਾ ਕੁੱਝ ਹਿੱਸਾ ਭਾਫ ਬਣ ਜਾਂਦਾ ਹੈ ਜਿਸ ਵਜ੍ਹਾ ਨਾਲ ਜਿਵੇਂ ਹੀ ਆਂਡੇ ਨੂੰ ਤੋੜਿਆ ਜਾਂਦਾ ਹੈ ਉਹ ਫਟ ਜਾਂਦਾ ਹੈ। ਕਈ ਵਾਰ ਦੇਰ ਤੱਕ ਉਬਾਲੇ ਗਏ ਆਂਡੇ ਨੂੰ ਮਾਈਕ੍ਰੋਵੇਵ ‘ਚ ਗਰਮ ਕਰਨ ਨਾਲ ਉਹ ਓਵਨ ਦੇ ਅੰਦਰ ਹੀ ਟੁੱਟ ਕੇ ਖਿਲਰ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.