Breaking NewsD5 specialNewsPunjab

ਕੁੜੀ ਨੂੰ ਘਰ ‘ਚ ਇਕੱਲੀ ਦੇਖ ਅੰਦਰ ਵੜ ਗਿਆ ਗੈਰ ਮਰਦ,ਫੇਰ ਜੋ ਹੋਇਆ ਕਮਰੇ ‘ਚ ਕੁੜੀ ਨੇ ਦੱਸਿਆ ਆਪ!

ਮੋਹਾਲੀ : ਖਰੜ ਦੇ ਸੰਨੀ ਇਨਕਲੇਵ ਵਿਖੇ ਰਹਿੰਦੇ ਹੋਏ ਫਲੈਟਾਂ ਦੀ ਸੇਲ ਕਰਵਾਉਣ ਅਤੇ ਕਿਰਾਏ ’ਤੇ ਦਿਵਾਉਣ ਦਾ ਕੰਮ ਕਰਨ ਵਾਲੀ ਕਰੀਬ 40 ਸਾਲਾ ਵਿਧਵਾ ਔਰਤ ਪਲਵਿੰਦਰ ਕੌਰ ਨੇ ਆਪਣੇ ਇਸੇ ਇਨਕਲੇਵ ਵਿੱਚ ਹੀ ਰਹਿਣ ਵਾਲੇ ਇੱਕ 65 ਕੁ ਸਾਲਾ ਵਿਅਕਤੀ ਅਜਾਇਬ ਸਿੰਘ ਖਿਲਾਫ਼ ਉਸ ਦਾ ਸਰੀਰਕ ਸ਼ੋਸ਼ਣ ਕਰਨ ਅਤੇ ਫਿਰ ਪੁਲੀਸ ਨਾਲ ਮਿਲੀਭੁਗਤ ਕਰਕੇ ਝੂਠਾ ਪਰਚਾ ਦਰਜ ਕਰਵਾਉਣ ਦੇ ਦੋਸ਼ ਲਗਾਏ ਹਨ। ਜਦਕਿ ਅਜਾਇਬ ਸਿੰਘ ਨੇ ਉਕਤ ਔਰਤ ਉਤੇ ਉਸ ਨੂੰ ਇਕ ਹੋਰ ਵਿਅਕਤੀ ਨਾਲ ਮਿਲ ਕੇ ਬਲੈਕਮੇਲਿੰਗ ਕਰਨ ਦੇ ਦੋਸ਼ ਲਗਾਏ ਹਨ।

🔴 LIVE 🔴 ਨਵਜੋਤ ਸਿੱਧੂ ਦੀ ਸਰਕਾਰ ਬਣਨ ਦੇ ਚਰਚੇ | ਪੰਜਾਬ ਦਾ ਮਾਹੌਲ ਵਿਗੜਿਆ!

ਅੱਜ ਇੱਥੇ ਮੋਹਾਲੀ ਵਿਖੇ ਜਾਣਕਾਰੀ ਦਿੰਦਿਆਂ ਉਕਤ ਔਰਤ ਪਲਵਿੰਦਰ ਕੌਰ ਨੇ ਦੱਸਿਆ ਕਿ ਆਪਣੇ ਪਤੀ ਦੀ ਮੌਤ ਉਪਰੰਤ ਉਹ ਆਪਣੇ ਤਿੰਨ ਬੱਚਿਆਂ ਨਾਲ ਸੰਨੀ ਇਨਕਲੇਵ ਵਿਖੇ ਰਹਿ ਰਹੀ ਹੈ ਤੇ ਫਲੈਟ ਸੇਲ ਅਤੇ ਅਤੇ ਕਿਰਾਏ ਤੇ ਦਿਵਾਉਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਅਜਾਇਬ ਸਿੰਘ ਨਾਂ ਦਾ ਉਕਤ ਵਿਅਕਤੀ ਉਸ ਦੇ ਸੰਪਰਕ ਵਿੱਚ ਆਇਆ ਅਤੇ ਕਦੇ ਫਲੈਟ ਜਾਂ ਕਾਰ ਖਰੀਦਣ ਦੇ ਬਹਾਨੇ ਮਿਲਣ ਲੱਗ ਪਿਆ। ਉਸ ਨੇ ਸਰਕਾਰੀ ਨੌਕਰੀ ’ਤੇ ਲਗਵਾਉਣ ਲਈ ਵੀ ਪਲਵਿੰਦਰ ਕੋਲੋਂ ਦੋ ਲੱਖ ਰੁਪਏ ਵੀ ਲੈ ਲਏ। ਹੌਲ਼ੀ-ਹੌਲ਼ੀ ਕਰਕੇ ਉਸ ਨੂੰ ਡਰਾ ਧਮਕਾ ਕੇ ਸਰੀਰਕ ਸ਼ੋਸ਼ਣ ਵੀ ਕਰਨਾ ਸ਼ੁਰੂ ਕਰ ਦਿੱਤਾ।

ਕੈਪਟਨ ਤੇ ਬਾਜਵਾ ਦੀ ਇਕੱਠਿਆਂ ਦੀ ਪਹਿਲੀ ਧਮਾਕੇਦਾਰ Interview,ਸਟੂਡੀਓ ‘ਚ ਮਾਹੌਲ ਹੋ ਗਿਆ ਗ਼ਰਮ,ਟੁੱਟ-ਟੁੱਟ ਪਏ ਬਾਜਵਾ!

ਜਦੋਂ ਉਸ ਨੇ ਰੌਲ਼ਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਮਿਲੀਭੁਗਤ ਕਰਕੇ ਉਲਟਾ ਪਲਵਿੰਦਰ ਖਿਲਾਫ਼ ਹੀ ਪੁਲੀਸ ਕੇਸ ਦਰਜ ਕਰਵਾ ਦਿੱਤਾ। ਹੁਣ ਪੁਲੀਸ ਵੀ ਉਸ ਉਤੇ ਅਜਾਇਬ ਸਿੰਘ ਨਾਲ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ। ਉਸ ਨੇ ਪੁਲੀਸ ਅਤੇ ਮਹਿਲਾ ਕਮਿਸ਼ਨ ਪੰਜਾਬ ਤੋਂ ਮੰਗ ਕੀਤੀ ਕਿ ਉਸ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ ਕਰਨ ਵਾਲੇ ਅਜਾਇਬ ਸਿੰਘ ਖਿਲਾਫ਼ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button