Breaking NewsD5 specialIndiaNews

ਕੁਦਰਤ ਦਾ ਕਰਿਸ਼ਮਾ, ਔਹ ਦੇਖੋ ਸੜਕਾਂ ‘ਤੇ ਬਰਫ਼ ਤੁਰੀ ਜਾਂਦੀ ਐ…

ਨਵੀਂ ਦਿੱਲੀ : ਵੀਡੀਓ ‘ਚ ਕੁਦਰਤ ਦਾ ਕਰਿਸ਼ਮਾ ਤੁਸੀਂ ਦੇਖ ਸਕਦੇ ਹੋ ਕੀ ਕਿਵੇਂ ਬਰਫ ਦਾ ਇੱਕ ਪਹਾੜ ਸੜਕ ‘ਤੇ ਚੱਲਦਾ ਆ ਰਿਹਾ ਹੈ। ਇਹ ਵੀਡੀਓ ਕੁਝ ਰਾਹਗੀਰਾਂ ਵੱਲੋਂ ਬਣਾਈ ਗਈ ਹੈ। ਜਿੰਨ੍ਹਾਂ ਨੇ ਇਸ ਬਰਫ ਦੇ ਪਹਾੜ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਆਪਣੀਆਂ ਗੱਡੀਆਂ ਪਿੱਛੇ ਮੋੜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਾੜੀ ਏਰੀਆ ਹੋਣ ਕਰਕੇ ਸੜਕ ਦੀ ਉਤਰਾਈ ‘ਤੇ ਐਨੀ ਤੇਜ਼ੀ ਨਾਲ ਗੱਡੀਆਂ ਪਿੱਛੇ ਮੋੜਣੀਆਂ ਮੁਸ਼ਕਿਲ ਸਨ। ਜਿਸ ਕਾਰਨ ਕੁਝ ਗੱਡੀਆਂ ਤੁਸੀਂ ਬਰਫ਼ ਦੇ ਇਸ ਪਹਾੜ ਅਤੇ ਡੂੰਘਾਈ ਵਾਲੇ ਪਾਸੇ ਰੱਖੇ ਪੱਥਰਾਂ ਵਿਚਕਾਰ ਫਸੀਆ ਸਾਫ ਦੇਖ ਸਕਦੇ ਹੋ।

ਕੁਦਰਤ ਦਾ ਕਰਿਸ਼ਮਾ, ਔਹ ਦੇਖੋ ਸੜਕਾਂ ‘ਤੇ ਬਰਫ਼ ਤੁਰੀ ਜਾਂਦੀ ਐ…

ਦੱਸ ਦਈਏ ਕਿ ਇਹ ਤਸਵੀਰਾਂ ਐਨ ਐੱਚ-5 ‘ਤੇ ਪੈਂਦੇ ਪੂਹ ਨੇੜੇ ਟਿੰਕੂ ਨਾਹਲ ਦੀਆਂ ਹਨ। ਜਿੱਥੇ ਇਹ ਗਲੇਸ਼ੀਅਰ ਸੜਕ ‘ਤੇ ਚੱਲਦਾ ਹੋਇਆ ਹੇਠਾਂ ਵੱਲ ਨੂੰ ਆ ਰਿਹਾ ਸੀ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਦਰਤ ਦੇ ਇਸ ਕਰਿਸ਼ਮੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਤਸਵੀਰਾਂ ਉਨ੍ਹਾਂ ਲੋਕਾਂ ਨੂੰ ਇਸ਼ਾਰਾ ਵੀ ਕਰਦੀਆਂ ਹਨ। ਜੋ ਠੰਢ ‘ਚ ਹੋ ਰਹੀ ਭਾਰੀ ਬਰਫ਼ਬਾਰੀ ਦੌਰਾਨ ਪਹਾੜਾਂ ‘ਤੇ ਘੁੰਮਣ ਜਾਣਾ ਪਸੰਦ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਕਿਸੇ ਵੀ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button