Breaking NewsD5 specialIndiaNewsTop News

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਵੱਡਾ ਹਾਦਸਾ!

ਵਾਰਾਣਸੀ: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੈਲੀਕਾਪਟਰ ਦੇ ਨਾਲ ਪੰਛੀ ਟਕਰਾਉਣ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਹੈ।ਦੱਸ ਦਈਏ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਸਵੇਰੇ 9 ਵਜੇ ਸੁਲਤਾਨਪੁਰ ਵਾਪਸ ਜਾ ਰਹੇ ਸਨ। ਇਸ ਦੌਰਾਨ ਕਰੀਬ ਚਾਰ ਮਿੰਟਾਂ ਦੀ ਉਡਾਣ ਤੋਂ ਬਾਅਦ ਇਕ ਪੰਛੀ ਹਵਾ ਦੇ ਵਿਚਕਾਰ ਉਸ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਦੌਰਾਨ ਉਨ੍ਹਾਂ ਦੇ ਹੈਲੀਕਾਪਟਰ ਦਾ ਸ਼ੀਸ਼ਾ ਪ੍ਰਭਾਵਿਤ ਹੋ ਗਿਆ।

Sangrur ਵਾਲਿਆਂ ਨੇ ਰਚਤਾ ਇਤਿਹਾਸ! ਵੱਡੇ ਲੀਡਰ ਨੇ ਕਬੂਲੀ ਹਾਰ Akali Dal ਬਾਰੇ ਵੱਡਾ ਖ਼ੁਲਾਸਾ| D5 Channel Punjabi

ਪਾਇਲਟ ਨੇ ਤਤਪਰਤਾ ਦਿਖਾਉਂਦੇ ਹੋਏ ਅਤੇ ਤਕਨੀਕੀ ਨੁਕਸ ਦਾ ਅੰਦਾਜ਼ਾ ਲਗਾਉਂਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਹੈਲੀਕਾਪਟਰ ਨੂੰ ਵਾਪਸ ਪੁਲਿਸ ਲਾਈਨਜ਼ ਵਿੱਚ ਉਤਾਰਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਹੈਲੀਕਾਪਟਰ ਮੁੜ ਵਾਪਸ ਆਉਣ ‘ਤੇ ਹਲਚਲ ਮਚ ਗਈ। ਤੁਰੰਤ ਹੀ ਜ਼ਿਲ੍ਹਾ ਹੈੱਡਕੁਆਰਟਰ ‘ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ‘ਚ ਕੁਝ ਖਰਾਬੀ ਕਾਰਨ ਇਸ ਨੂੰ ਵਾਪਸ ਲੈਂਡ ਕਰਨਾ ਪਿਆ। ਇਸ ਤੋਂ ਬਾਅਦ ਸੀਐਮ ਹੁਣ ਸਰਕਾਰੀ ਜਹਾਜ਼ ਰਾਹੀਂ ਲਖਨਊ ਹਵਾਈ ਅੱਡੇ ਤੋਂ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button