NewsBreaking NewsD5 specialPoliticsPunjab

ਕੀ ਪੰਜਾਬ ‘ਚ ਬਿਜਲੀ ਦੇ ਬਿੱਲ ਮਾਫ਼ ਹੋਣੇ ਚਾਹੀਦੇ ਨੇ? Aap ਦੀ ਮੰਗ ‘ਤੇ ਰੱਖੋ ਆਪਣਾ ਵਿਚਾਰ

ਲੁਧਿਆਣਾ : ਲੌਕਡਾਊਨ ‘ਚ ਜਿਥੇ ਲੋਕ ਰੋਜ਼ੀ ਰੋਟੀ ਲਈ ਤਰਸ ਰਹੇ ਹਨ। ਉਥੇ ਹੀ ਲੋਕਾਂ ਲਈ ਬਿਜਲੀ ਦਾ ਬਿੱਲ ਭਰਨਾ ਮੁਸ਼ਕਿਲ ਹੋ ਰਿਹਾ ਹੈ। ਬਿਜਲੀ ਦੇ ਬਿੱਲ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਬਿੱਲਾਂ ਨੂੰ ਮਾਫ਼ ਕੀਤਾ ਜਾਵੇ ਪਰ ਕੈਪਟਨ ਸਰਕਾਰ ਫਿਲਹਾਲ ਇਸ ‘ਤੇ ਚੁੱਪ ਹੈ। ਵਿਰੋਧ ‘ਚ ਉਤਰੀ ਆਮ ਆਦਮੀ ਪਾਰਟੀ ਨੇ ਪੰਜਾਬ ਭਰ ‘ਚ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਤਸਵੀਰਾਂ ਲੁਧਿਆਣਾ ਤੋਂ ਨੇ ਜਿਥੇ ‘ਆਪ’ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ‘ਚ ਧਰਨਾ ਦਿੱਤਾ ਗਿਆ।

ਕੈਮਰੇ ‘ਚ ਕੈਦ ਹੋਈ ਮੌਤ ਦੀ ਖੇਡ, ਸੁੱਤੇ ਪਰਿਵਾਰ ‘ਤੇ ਹਮਲਾ | ਬੱਚੇ ਨਾ ਵੇਖਣ ਜਿਉਂਦੇ ਜਮਦੂਤ ਨੇ ਇਹ!

ਹਾਲਾਂਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਵੀ ਉੱਡੀਆਂ। ਓਧਰ ਮੋਗਾ ‘ਚ ਵੀ ਆਪ ਆਗੂਆਂ ਨੇ ਮੇਨ ਚੌਂਕ ‘ਚ ਧਰਨਾ ਦੇ ਕੇ ਰੋਸ ਜ਼ਾਹਰ ਕੀਤਾ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਲੌਕਡਾਊਨ ‘ਚ ਸਹੂਲਤਾਂ ਦੇਣ ਦੀ ਬਜਾਏ ਜੇਬਾਂ ‘ਤੇ ਡਾਕੇ ਮਾਰ ਰਹੀ ਹੈ। ਲੋਕ ਬੇਵੱਸ ਹਨ ਸਰਕਾਰ ਵੀ ਖ਼ਾਲੀ ਖ਼ਜ਼ਾਨੇ ਨੂੰ ਭਰਨ ‘ਚ ਲੱਗੀ ਹੈ ਪਰ ਕੋਰੋਨਾ ਮਹਾਂਮਾਰੀ ਨੇ ਹਰ ਇਕ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਿਰੋਧੀ ਸਵਾਲ ਚੁੱਕ ਰਹੇ ਹਨ ਕਿ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button