Breaking NewsD5 specialNewsPoliticsPunjab

ਕੀ ਜਥੇਦਾਰ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਕੀਤੀ ਹੈ ਵੱਖਰੇ ਸਿੱਖ ਰਾਜ ਦੀ ਗੱਲ ?

‘ਆਪ’ ਵਿਧਾਇਕ ਨੇ ਸਿੰਘ ਸਾਹਿਬਾਨ ਦੇ ਬਿਆਨ ਬਾਰੇ ਬਾਦਲਾਂ ਤੋਂ ਮੰਗਿਆ ਸਪਸ਼ਟੀਕਰਨ

ਚੰਡੀਗੜ੍ਹ :  ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਖਰੇ ਸਿੱਖ ਰਾਜ ਸੰਬੰਧੀ ਦਿੱਤੇ ਬਿਆਨ ਦਾ ਸਪਸ਼ਟ ਸ਼ਬਦਾਂ ‘ਚ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਸਪਸ਼ਟੀਕਰਨ ਮੰਗਿਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਪੰਜਾਬ ਦਾ ਕੋਈ ਵਰਗ ਵੱਖਰੇ ਸਿੱਖ ਰਾਜ ਦੀ ਮੰਗ ਦਾ ਕਦੇ ਵੀ ਸਮਰਥਨ ਨਹੀਂ ਕਰਦੇ। ਅਜਿਹੀ ਮੰਗਾਂ ਅਤੇ ਭੜਕੀਲੀਆਂ ਬਿਆਨ ਬਾਜ਼ੀਆਂ ਨੇ ਪੰਜਾਬ ‘ਚ 20 ਸਾਲ ਅੱਗ ਲਾਈ ਰੱਖੀ। ਜਿਸ ਦੌਰਾਨ ਕਰੀਬ 40 ਹਜ਼ਾਰ ਲੋਕਾਂ ਦੀ ਜਾਨ ਗਈ ਅਤੇ ਪੰਜਾਬ ਅੱਜ ਤੱਕ ਤਾਬੇ ਨਹੀਂ ਆਇਆ।

🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ

ਅਮਨ ਅਰੋੜਾ ਨੇ ਕਿਹਾ, ”ਅਸੀਂ (ਆਪ) ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬਾਨ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰੰਤੂ ਅਸੀਂ ਅਜਿਹੀਆਂ ਬੇਲੋੜੀਆਂ ਅਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਨਾਲ ਬਿਲਕੁਲ ਵੀ ਸਹਿਮਤੀ ਨਹੀਂ ਰੱਖਦੇ।” ਅਮਨ ਅਰੋੜਾ ਨੇ ਕਿਹਾ, ”ਜਥੇਦਾਰ ਸਾਹਿਬਾਨ ਇਹ ਦੱਸਣ ਕਿ ਉਨ੍ਹਾਂ ਵੱਲੋਂ ਵੱਖਰੇ ਸਿੱਖ ਰਾਜ ਸੰਬੰਧੀ ਦਿੱਤਾ ਗਿਆ ਬਿਆਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਦਿੱਤਾ ਹੈ?” ਅਮਨ ਅਰੋੜਾ ਨੇ ਸਿੰਘ ਸਾਹਿਬਾਨ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਿਸ ਦੇਸ਼ ‘ਚ ਸਿੱਖਾਂ ਦੀ ਦੁਰਦਸ਼ਾ ਦੀ ਗੱਲ ਕੀਤੀ ਹੈ, ਉਸ ਦੀ (ਭਾਰਤ) ਕੇਂਦਰ ਸਰਕਾਰ ‘ਚ ਬਾਦਲ ਹਿੱਸੇਦਾਰ ਹਨ।”

ਸਵੇਰੇ-ਸਵੇਰੇ ਖਹਿਰਾ ਦਾ ਵੱਡਾ ਐਲਾਨ, ਕਿਸਾਨਾਂ ਦੇ ਨਾਲ ਉੱਤਰਿਆ ਸੜਕਾਂ ‘ਤੇ,ਕੇਂਦਰ ਫੈਸਲਾ ਵਾਪਸ ਲੈਣ ਲਈ ਹੋਇਆ ਮਜ਼ਬੂਰ !

ਅਮਨ ਅਰੋੜਾ ਨੇ ਨਾਲ ਹੀ ਕਿਹਾ ਕਿ ਸਿਰਫ਼ ਸਿੱਖ ਸੰਗਤ ਹੀ ਨਹੀਂ ਸਾਰੇ ਵਰਗਾਂ ਦੇ ਲੋਕਾਂ ਦੀ ਦੁਰਦਸ਼ਾ ਹੈ ਅਤੇ ਇਸ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਇੱਕ ਦੂਜੇ ਤੋਂ ਵੱਧ ਕੇ ਜ਼ਿੰਮੇਵਾਰ ਹਨ।ਅਮਨ ਅਰੋੜਾ ਨੇ ਕਿਹਾ ਕਿ ਭਾਰਤ ਦੀ ਗੱਲ ਤਾਂ ਦੂਰ ਪੰਜਾਬ ‘ਚ ਹੀ ਸਿੱਖਾਂ ਅਤੇ ਸਿੱਖੀ ਦਾ ਜੋ ਘਾਣ ਹੋਇਆ ਅਤੇ ਹੋ ਰਿਹਾ ਹੈ, ਜਿਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਸਿੱਧੇ ਜ਼ਿੰਮੇਵਾਰ ਹਨ।

ਸਿਆਸਤ ‘ਚ ਆਵੇਗਾ ਵੱਡਾ ਭੁਚਾਲ,ਨਵਜੋਤ ਸਿੱਧੂ,ਗਾਂਧੀ,ਖਹਿਰਾ,ਬੈਂਸ ਹੋਣਗੇ ਇਕੱਠੇ? || Dr.Dharamvir Gandhi ||

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਦੇ ਰਾਜ ‘ਚ ਹੋਈ, ਜਿਸ ਦਾ ਅਮਰਿੰਦਰ ਸਰਕਾਰ ਨੇ ਵੀ ਇਨਸਾਫ਼ ਨਹੀਂ ਦਿੱਤਾ।
ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਝੂਠੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਜਿੰਨਾ ਨੁਕਸਾਨ ਪੰਜਾਬ ਅਤੇ ਪੰਥ ਦਾ ਕੀਤਾ ਹੈ। ਉਸ ਦੀ ਭਰਪਾਈ ਵੱਖਰੇ ਰਾਜ ਨਾਲ ਨਹੀਂ ਸਗੋਂ ਸਿੱਖਾਂ ਅਤੇ ਸਿੱਖੀ ਸਮੇਤ ਪੰਜਾਬ ਦਾ ਸਤਿਕਾਰ ਅਤੇ ਪਿਆਰ ਕਰਨ ਵਾਲੇ ਇਮਾਨਦਾਰ ਆਗੂਆਂ ਨੂੰ ਰਾਜ ਸੱਤਾ ਦੀ ਵਾਗਡੋਰ ਸੌਂਪ ਕੇ ਹੀ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button