Breaking NewsD5 specialIndiaNews

ਕੀ ਕੁਲਦੀਪ ਸੇਂਗਰ ਨੂੰ ਅੱਜ ਹੋਵੇਗੀ ਸਜ਼ਾ ?

ਲਖਨਊ : ਉਨਾਵ ਦੇ ਬਹੁਚਰਚਿਤ ਅਗਵਾਹ ਅਤੇ ਬਲਾਤਕਾਰ ਮਾਮਲੇ ‘ਚ ਦੋਸ਼ੀ ਅਤੇ ਭਾਜਪਾ ਤੋਂ ਬਾਹਰ ਕੱਢੇ ਹੋਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਵਿਸ਼ੇਸ਼ ਅਦਾਲਤ ਅੱਹ ਇਸ ਮਾਮਲੇ ‘ਚ ਆਪਣਾ ਫੈਸਲਾ ਸੁਣਾ ਸਕਦੀ ਹੈ। ਜ਼ਿਲਾ ਜੱਜ ਧਰਮੇਸ਼ ਸ਼ਰਮਾ ਨੇ 10 ਦਸੰਬਰ ਨੂੰ ਸੀਬੀਆਈ ਅਤੇ ਦੋਸ਼ੀ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਸੀ ਕਿ ਉਹ 16 ਦਸੰਬਰ ਨੂੰ ਮਾਮਲੇ ਵਿੱਚ ਆਪਣਾ ਫੈਸਲਾ ਸੁਣਾ ਸਕਦੇ ਹਨ।

ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ

ਸੁਪਰੀਮ ਕੋਰਟ ਆਦੇਸ਼ ‘ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਟਰਾਂਸਫਰ ਕੀਤੇ ਜਾਣ ਤੋਂ ਬਾਅਦ ਜੱਜ ਨੇ 5 ਅਗਸਤ ਤੋਂ ਰੋਜ਼ਾਨਾ ਮੁਕੱਦਮੇ ਦੀ ਸੁਣਵਾਈ ਕੀਤੀ। ਭਾਜਪਾ ਤੋਂ ਬਾਹਰ ਕੱਢੇ ਹੋਏ ਵਿਧਾਇਕ ਸੇਂਗਰ ‘ਤੇ 2017 ‘ਚ ਇੱਕ ਨਾਬਾਲਿਗ ਨੂੰ ਅਗਵਾਹ ਕਰਨ ਅਤੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ ਵਿੱਚ ਸਾਥੀ ਦੋਸ਼ੀ ਸ਼ਸ਼ੀ ਸਿੰਘ ‘ਤੇ ਵੀ ਮੁਕੱਦਮਾ ਚੱਲ ਰਿਹਾ ਹੈ। ਇਸ ਮਾਮਲੇ ‘ਚ ਪੀੜਿਤਾ ਦਾ ਬਿਆਨ ਦਰਜ ਕਰਨ ਲਈ ਏਂਮਸ ‘ਚ ਵਿਸ਼ੇਸ਼ ਅਦਾਲਤ ਲਗਾਈ ਗਈ ਸੀ।

9 ਅਗਸਤ ਨੂੰ ਇਲਜ਼ਾਮ ਹੋਇਆ ਸੀ ਤੈਅ : ਵਿਸ਼ੇਸ਼ ਅਦਾਲਤ ਨੇ ਇਸੀ ਸਾਲ 9 ਅਗਸਤ ਨੂੰ ਸੇਂਗਰ ਅਤੇ ਹੋਰ ਦੋਸ਼ੀਆਂ ‘ਤੇ ਮੁਕੱਦਮਾ ਚਲਾਉਣਾ ਤੈਅ ਕੀਤਾ ਸੀ।

DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ

ਪਿਤਾ ਦੀ ਹੱਤਿਆ ਦਾ ਵੀ ਇਲਜ਼ਾਮ
ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਵਿਧਾਇਕ ‘ਤੇ ਪੀੜਿਤਾ ਦੇ ਪਿਤਾ ਦੀ ਹੱਤਿਆ ਕਰਵਾਉਣ ਦਾ ਵੀ ਇਲਜ਼ਾਮ ਹੈ। ਇਲਜ਼ਾਮ ਹੈ ਕਿ ਦੋਸ਼ੀ ਸੇਂਗਰ ਦੇ ਇਸ਼ਾਰੇ ‘ਤੇ ਪੀੜਿਤਾ ਦੇ ਪਿਤਾ ਨੂੰ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਫਸਾਇਆ ਗਿਆ ਅਤੇ ਉਨ੍ਹਾਂ ਨੂੰ 3 ਅਪ੍ਰੈਲ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਿਰਾਸਤ ਵਿੱਚ ਪੀੜਿਤਾ ਦੇ ਪਿਤਾ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button