Breaking NewsD5 specialNewsSports

ਕ੍ਰਿਕੇਟ ‘ਤੇ ਫਿਰ ਪਈ ਕੋਰੋਨਾ ਦੀ ਮਾਰ, ਇਹ ਸੀਰੀਜ਼ ਵੀ ਰੱਦ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਮਾਰ ਨਾਲ ਖੇਡਾਂ ਦੀ ਦੁਨੀਆ ਅਜੇ ਉਭਰਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਮੱਦੇਨਜਰ ਬੰਗਲਾਦੇਸ਼ ਨੇ ਸ਼੍ਰੀਲੰਕਾ ਦੌਰਾ ਰੱਦ ਕਰ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਨੇ ਅਲਗੇ ਮਹੀਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਸ਼੍ਰੀਲੰਕਾ ਜਾਣਾ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਸੀ। ਆਈਸੀਸੀ ਨੇ ਬੰਗਲਾਦੇਸ਼ ਦਾ ਸ਼੍ਰੀਲੰਕਾ ਦੌਰਾ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ।

ਪੰਜਾਬ ‘ਚ ਲੌਕਡਾਓਨ ਵਧਾਓਣ ਬਾਰੇ ਸਿਹਤ ਮੰਤਰੀ ਦਾ ਵੱਡਾ ਬਿਆਨ | Lockdown in Punjab

ਆਈਸੀਸੀ ਨੇ ਟਵਿਟਰ ਹੈਂਡਲ ‘ਤੇ ਲਿਖਿਆ,ਬੰਗਲਾਦੇਸ਼ ਦਾ ਅਗਲੇ ਮਹੀਨੇ ਸ਼੍ਰੀਲੰਕਾ ਦਾ ਦੌਰਾ ਮੁਲਤਵੀ ਹੋ ਗਿਆ ਹੈ। ਮੰਗਲਵਾਰ ਨੂੰ ਨਿਊਜ਼ੀਲੈਂਡ ਦਾ ਟੈਸਟ ਮੈਚਾਂ ਲਈ ਬੰਗਲਾਦੇਸ਼ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਦੱਖਣੀ ਏਸ਼ੀਆਈ ਦੇਸ਼ ਦੇ ਤਿੰਨ ਕ੍ਰਿਕੇਟਰਾਂ ਨੂੰ ਹਾਲ ‘ਚ ਵਾਇਰਸ ਨਾਲ ਪ੍ਰਭਾਵਿਤ ਪਾਇਆ ਗਿਆ ਸੀ। ਨਿਊਜ਼ੀਲੈਂਡ ਨੂੰ ਅਗਸਤ – ਸਤੰਬਰ ‘ਚ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਬੰਗਲਾਦੇਸ਼ ਜਾਣਾ ਸੀ। ਪਿਛਲੇ ਹਫਤੇ ਬੰਗਲਾਦੇਸ਼ ਦੇ ਸਾਬਕਾ ਵਨਡੇ ਕਪਤਾਨ ਮਸ਼ਰਫੀ ਮੁਰਤਜਾ, ਨਜਮੁਲ ਇਸਲਾਮ ਅਤੇ ਨਫੀਸ ਇਕਬਾਲ ਨੂੰ ਕੋਵਿਡ – 19 ਪੌਜ਼ੀਟਿਵ ਪਾਇਆ ਗਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button