Breaking NewsD5 specialNewsPunjab

ਕਿਸਾਨ ਅੰਦੋਲਨ ਸਮੇਂ ਚਰਚਾ ‘ਚ ਆਈ ਮਾਤਾ ਮਹਿੰਦਰ ਕੌਰ ਦਾ ‘ਮਦਰ ਇੰਡੀਆ ਐਵਾਰਡ’ ਨਾਲ ਸਨਮਾਨ

ਬਠਿੰਡਾ : ਕਿਸਾਨ ਅੰਦੋਲਨ ‘ਚ ਸ਼ਾਮਿਲ ਪਿੰਡ ਜੰਡੀਆਂ ਦੀ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਆਕਲੈਂਡ  ਅਤੇ ਕਬੱਡੀ ਫ਼ੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਸੋਨੇ ਦਾ ਮੈਡਲ ਗਲ ‘ਚ ਪਾ ਕੇ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਖੁਸ਼ੀ ਦੁੱਗਾਂ ਨੇ ਕਿਹਾ ਕਿ ਮਾਤਾ ਮਹਿੰਦਰ ਕੌਰ ਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ‘ਚ ਰੌਸ਼ਨ ਕੀਤਾ ਹੈ। ਮਾਤਾ ਮਹਿੰਦਰ ਕੌਰ ਦੁਨੀਆ ਭਰ ਦੀਆਂ ਔਰਤਾਂ ਲਈ ਮਿਸਾਲ ਬਣੀ ਹੈ।ਉਥੇ ਹੀ ਮਾਤਾ ਨੇ ਕੰਗਣਾ ਦੀ ਟਿੱਪਣੀ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਗਾਇਕ ਦਿਲਜੀਤ ਦੋਸਾਂਝ ਦਾ ਧੰਨਵਾਦ ਕੀਤਾ।

ਸਿੰਘੂ ਬਾਰਡਰ ‘ਤੇ ਲਾਏ ਖੂਫ਼ੀਆ ਯੰਤਰ, ਹੁਣ ਕੇਂਦਰ ਦੀਆਂ ਚਾਲਾਂ ਹੋਣਗੀਆਂ ਫੇਲ੍ਹ ! ਹਾਈਟੇਕ ਹੋਏ ਕਿਸਾਨ !

ਜ਼ਿਕਰਯੋਗ ਹੈ ਕਿ ਮਾਤਾ ਮਹਿੰਦਰ ਕੌਰ ਉਸ ਸਮੇਂ ਚਰਚਾ ‘ਚ ਆਈ ਸੀ ਜਦੋਂ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਮਾਤਾ ਮਹਿੰਦਰ ਕੌਰ ਦੀ ਤਸਵੀਰ ਲਗਾਨ ਕੇ ਉਨ੍ਹਾਂ ਨੂੰ 100 – 100 ਰੁਪਏ ‘ਚ ਧਰਨੇ ‘ਚ ਸ਼ਾਮਿਲ ਹੋਣ ਵਾਲੀ ਦੱਸਿਆ ਸੀ, ਹਾਲਾਂਕਿ ਮਾਮਲਾ ਭੜਕਦੇ ਹੀ ਕੰਗਣਾ ਨੇ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ ਸੀ, ਪਰ ਦੁਨੀਆ ਭਰ ‘ਚ ਕੰਗਣਾ ਰਣੌਤ ਦੀ ਇਸ ਗੱਲ ਨੂੰ ਲੈ ਕੇ ਕਾਫ਼ੀ ਵਿਰੋਧ ਕੀਤਾ ਗਿਆ ਸੀ ਅਤੇ ਗਾਇਕ ਅਤੇ ਅਦਾਕਾਰ ਦਿਲਜਤੀ ਦੋਸਾਂਝ ਨੇ ਤਾਂ ਸਿੱਧੇ ਤੌਰ ‘ਤੇ ਕੰਗਣਾ ਨੂੰ ਆੜੇ ਹੱਥੀਂ ਲੈ ਕੇ ਉਨ੍ਹਾਂ ਦੀ ਬੋਲਤੀ ਬੰਦ ਕਰਵਾਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button