Breaking NewsD5 specialNewsPunjab

ਲੋਕਾਂ ਨੇ ਦਿੱਤੀ ਲੀਡਰਾਂ ਨੂੰ ਵੱਡੀ ਧਮਕੀ ? ਵੋਟਾਂ ਮੰਗਣ ਵਾਲਿਆਂ ਦੀ ਹੋਵੇਗੀ ਛਿੱਤਰ ਪਰੇਡ ! (ਵੀਡੀਓ)

ਨਾਭਾ : ਕੈਪਟਨ ਸਰਕਾਰ ਵਲੋਂ ਕਣਕ ਦੀ ਸਰਕਾਰੀ ਖਰੀਦ ਲ਼ਈ ਦਾਅਵੇ ਕੀਤੇ ਗਏ ਕਿ ਪਹਿਲੀ ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਪਰ ਜ਼ਮੀਨੀ ਪੱਧਰ `ਤੇ ਕੈਪਟਨ ਸਰਕਾਰ ਇਹ ਦਾਅਵੇ ਖੋਖਲੇ ਵਿਖਾਈ ਦੇ ਰਹੇ ਹਨ। ਮੀਂਹ ਨੇ ਮੰਡੀਆਂ ‘ਚ ਪਈ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਉਥੇ ਹੀ ਨਾਭਾ ਦੀ ਅਨਾਜ ਮੰਡੀ ਵਿਚ ਪਿਛਲੇ 18 ਦਿਨਾਂ ਤੋਂ ਸਰਕਾਰੀ ਖਰੀਦ ਸ਼ੁਰੂ ਨਾ ਹੋਣ `ਤੇ ਅੱਕੇ ਕਿਸਾਨਾਂ ਨੇ ਸੜਕ `ਤੇ ਜਾਮ ਲਾ ਦਿੱਤਾ।

Read Also ਇਸ ਇਲਾਕੇ ‘ਚ ਲੀਡਰਾਂ ਦੀ ਹੋਏਗੀ ਛਿੱਤਰ ਪਰੇਡ ? ਸ਼ਰੇਆਮ ਲਗਾਇਆ ਗਿਆ ਬੋਰਡ

ਇਹ ਤਸਵੀਰਾਂ ਨਾਭਾ ਦੀਆਂ ਨੇ ਜਿਥੇ ਲੰਬੀਆਂ ਕਤਾਰਾਂ ‘ਚ ਜਾਮ ਲੱਗ ਗਿਆ ਕਿਸਾਨਾਂ ਨੇ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿਛਲੇ ਦੋ ਦਿਨਾਂ ਵਿੱਚ ਜਿੱਥੇ ਕਿਸਾਨਾਂ ਉੱਪਰ ਕੂਦਰਤ ਨੇ ਕਹਿਰ ਢਾਹਿਆ ਹੈ, ਉੱਥੇ ਸਰਕਾਰਾਂ ਨੇ ਵੀ ਕਿਸਾਨਾਂ ਦੀ ਸਾਰ ਨਾ ਲਈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕਿਸੇ ਵੀ ਸਰਕਾਰੀ ਖਰੀਦ ਏਜੰਸੀ ਨੇ ਨਹੀਂ ਖਰੀਦਿਆ।

ਇਸ ਮੌਕੇ ਕਿਸਾਨ ਜਗਮੇਲ ਸਿੰਘ ਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਮੰਡੀ ਵਿਚ ਰੁਲ ਰਹੇ ਹਾਂ ਅਤੇ ਸਰਕਾਰ ਦਾ ਕੋਈ ਨੁਮਾਇੰਦਾ ਫ਼ਸਲ ਦੀ ਖਰੀਦ ਨਹੀਂ ਕਰ ਰਿਹਾ। ਇਸ ਮੌਕੇ ਨਾਭਾ ਦੇ ਤਹਿਸੀਲਦਾਰ ਸੁਖਜਿੰਦਰ ਸਿਘ ਟਿਵਾਣਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਦੋ ਦਿਨਾ ਤੋ ਮੀਹ ਦੇ ਕਾਰਨ ਬੋਲੀ ਨਹੀ ਹੋ ਰਹੀ।ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਇੰਨੇ ਮਾੜੇ ਪ੍ਰਬੰਧ ਕਰਨ ਮਗਰੋਂ ਹੁਣ ਜੇਕਰ ਕੋਈ ਨੇਤਾ ਵੋਟਾਂ ਲੈਣ ਆਵੇਗਾ ਤਾਂ ਅਸੀਂ ਉਨ੍ਹਾਂ ਨੂੰ ਦੱਸਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button