Breaking NewsD5 specialEntertainmentIndiaNews

ਕਿਸਾਨ ਅੰਦੋਲਨ ਨੂੰ ਲੈ ਕੇ Ajay ਅਤੇ Akshay Kumar ਦੇ ਟਵੀਟ ਤੋਂ ਬਾਅਦ Jazzy B ਨੇ ਕੀਤਾ ਟਵੀਟ

ਨਵੀਂ ਦਿੱਲੀ : ਕਿਸਾਨ ਅੰਦੋਲਨ ਨੂੰ ਲੈ ਕੇ ਜਦੋਂ ਤੋਂ ਪੋਪ ਗਾਇਕਾ ਰਿਹਾਨਾ ਨੇ ਟਵੀਟ ਕੀਤਾ ਹੈ, ਪੂਰੀ ਦੁਨੀਆ ਦੀ ਨਜ਼ਰ ਭਾਰਤ ਵਿੱਚ ਚੱਲ ਰਹੇ ਇਸ ਅੰਦੋਲਨ ‘ਤੇ ਆ ਟਿਕੀ ਹੈ। ਹੁਣ ਅਕਸ਼ੈ ਕੁਮਾਰ, ਦੇਵਗਨ ਨੇ ਇਸ ‘ਤੇ ਟਵੀਟ ਕਰ ਕਿਹਾ ਹੈ ਕਿ ਕਿਸੇ ਬਾਹਰੀ ਪ੍ਰਚਾਰ ਦੇ ਪ੍ਰਭਾਵ ਹੇਠ ਨਾ ਆਓ। ਉਥੇ ਹੀ ਇਹ ਵੀ ਕਿਹਾ ਗਿਆ ਹੈ ਕਿ ਅੱਧਾ ਸੱਚ ਹਮੇਸ਼ਾ ਖ਼ਤਰਨਾਕ ਸਾਬਤ ਹੁੰਦਾ ਹੈ। ਅਕਸ਼ੈ ਕੁਮਾਰ ਨੇ ਲਿਖਿਆ ਕਿ ਕਿਸਾਨ ਸਾਡੇ ਦੇਸ਼ ਦਾ ਇੱਕ ਅਤਿਅੰਤ ਮਹੱਤਵਪੂਰਨ ਹਿੱਸਾ ਹਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਕੋਸ਼ਿਸ਼ ਸਪੱਸ਼ਟ ਹਨ। ਮਤਭੇਦ ਪੈਦਾ ਕਰਨ ਵਾਲੇ ਕਿਸੇ ਵਿਅਕਤੀ ‘ਤੇ ਧਿਆਨ ਦੇਣ ਦੇ ਬਜਾਏ ਇੱਕ ਸੁਹਿਰਦ ਸੰਕਲਪ ਦਾ ਸਮਰਥਨ ਕਰੋ।

ਪੁਲਿਸ ਵਲੋ ਕੀਤੀਆਂ ਕੰਧਾਂ ਤੋਂ ਨਹੀਂ ਡਰਦੇ ਕਿਸਾਨ,ਕਰਤਾ ਵੱਡਾ ਐਲਾਨ,ਪੁਲਿਸ ਨੂੰ ਪਾਤੀ ਬਿਪਤਾ!

ਉਥੇ ਹੀ ਅਕਸ਼ੈ ਕੁਮਾਰ ਦੇ ਟਵੀਟ ਤੋਂ ਬਾਅਦ ਹੁਣ ਪੰਜਾਬੀ ਗਾਇਕ ਜੈਜੀ ਨੇ ਰਿਟਵੀਟ ਕਰ ਕਿਹਾ ਕਿ ਵਾਹ ਪਾਜੀ ਵਾਹ ਹੁਣ ਟਵੀਟ ਕਰ ਰਹੇ ਹੋ, ਦੋ ਮਹੀਨੇ ਤੋਂ ਕਿਸਾਨ ਸ਼ਾਂਤਮਈ ਅੰਦੋਲਨ ‘ਤੇ ਬੈਠੇ ਹੈ ਤੁਹਾਡੇ ਤੋਂ ਇੱਕ ਟਵੀਟ ਨਹੀਂ ਕੀਤਾ ਗਿਆ ਅਤੇ ਹੁਣ ਤੁਸੀ ਇਸ ਨੂੰ ਪ੍ਰਚਾਰ ਦੱਸ ਰਹੇ ਹੋ। ਤੁਸੀ Singh is King ਨਹੀਂ ਹੋ। ਅਸਲੀ Singh is King ਪ੍ਰਦਰਸ਼ਨ ‘ਚ ਬੈਠੇ ਹਨ! ਨਕਲੀ ਰਾਜਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button