Breaking NewsD5 specialIndiaNewsPunjab

ਕਿਸਾਨ ਅੰਦੋਲਨ ਦੇ ਸਮਰਥਨ ‘ਚ ਕੱਢੀ ਮੋਟਰਸਾਈਕਲ ਰੈਲੀ, ਬਜ਼ੁਰਗਾਂ ਅਤੇ ਬੱਚਿਆਂ ਨੇ ਲਿਆ ਹਿੱਸਾ

ਪਟਿਆਲਾ : ਕਿਸਾਨ ਅੰਦੋਲਨ ‘ਚ ਪੰਜਾਬ ਦਾ ਹਰ ਵਰਗ ਆਪਣਾ – ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਰਿਹਾ ਹੈ। ਇਸ ਦੇ ਚੱਲਦਿਆਂ ਪਿੰਡ ਮਨੌਲੀ ਸੂਰਤ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਵੱਲੋਂ ਕਾਰ ਅਤੇ ਮੋਟਰਸਾਈਕਲ ‘ਤੇ ਰੈਲੀ ਕੱਢੀ ਗਈ। ਇਹ ਰੈਲੀ ਪਿੰਡ ਮਨੌਲੀ ਸੂਰਤ ਤੋਂ ਸ਼ੁਰੂ ਹੋ ਕੇ ਨੰਗਲ, ਮਠਿਆਡਾ, ਧਰਮਗੜ, ਮਮੌਲੀ, ਹੰਸਾਲਾ, ਹੁੰਬਡਾ, ਰਾਜੋਮਾਜਰਾ, ਝੂਰਮਾਜਰਾ, ਬਨੂੜ ਤੋਂ ਹੁੰਦੇ ਹੋਏ ਜ਼ੀਰਕਪੁਰ ਦੇ ਸੇਖੋਂ ਪੈਲੇਸ ‘ਚ ਖ਼ਤਮ ਕੀਤੀ ਗਈ।

ਧਰਨੇ ‘ਚ ਪਹੁੰਚੇ ਸੰਤ ਨੇ ਕੀਤਾ ਵੱਡਾ ਐਲਾਨ! ਮੋਦੀ ਬਾਰੇ ਕੀਤੀ ਵੱਡੀ ਭਵਿੱਖਬਾਣੀ !

ਕਿਸਾਨਾਂ ਦੇ ਸਮਰਥਨ ‘ਚ ਪਿੰਡਾਂ ਦੇ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਆਪਣੇ – ਆਪਣੇ ਵਾਹਨਾਂ ਦੇ ਨਾਲ ਰੈਲੀ ‘ਚ ਸ਼ਾਮਿਲ ਹੋਏ। ਸਮਾਜ ਸੇਵੀ ਅਸ਼ੋਕ ਸੈਣੀ, ਐਚਐਸ ਗਰੇਵਾਲ ਅਤੇ ਪਿੰਡ ਦੇ ਸਰਪੰਚ ਨਾਇਬ ਸਿੰਘ ਜ਼ੈਲਦਾਰ ਨੇ ਦੱਸਿਆ ਕਿ ਇਹ ਰੈਲੀ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ ਹੈ ਜੋ ਅਜੇ ਵੀ ਆਪਣੇ ਘਰਾਂ ‘ਚ ਬੈਠੇ ਹਨ ਅਤੇ ਕਿਸਾਨਾਂ ਦਾ ਸਮਰਥਨ ਕਰਨ ਦੇ ਬਾਰੇ ਸੋਚ ਰਹੇ ਹਨ। ਉਨ੍ਹਾਂ ਦੇ ਲਈ ਇਹ ਇੱਕ ਸੁਨੇਹਾ ਹੈ ਕਿ ਸੋਚੋ ਨਾ ਉੱਠੋ ਅਤੇ ਕਿਸਾਨਾਂ ਦਾ ਸਾਥ ਦੇਵੋ।

ਵੱਡੇ ਦੁੱਖ ਤੋਂ ਬਾਅਦ ਧਰਨੇ ‘ਚ ਪਹੁੰਚੀ ਬੀਬੀ! ਫੇਰ ਕਰਤਾ ਵੱਡਾ ਐਲਾਨ! ਸੁਣਕੇ ਕੰਬ ਉੱਡੀ ਪੂਰੀ ਦਿੱਲੀ!

ਇਸ ਤੋਂ ਇਲਾਵਾ ਰੈਲੀ ‘ਚ ਪਿੰਡ ਦੇ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਬਾਰੇ ‘ਚ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਦਿੱਲੀ ਧਰਨੇ ‘ਤੇ ਬੈਠੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਜਿੱਦ ਕਰਕੇ ਕਿਸਾਨ ਇੰਨੀ ਠੰਡ ‘ਚ ਸੜਕਾਂ ‘ਤੇ ਬੈਠਣ ਨੂੰ ਮਜ਼ਬੂਰ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਅਤੇ ਆਸਪਾਸ ਦੇ ਪਿੰਡ ਨੌਜਵਾਨ ਦਿੱਲੀ ਕਿਸਾਨੀ ਅੰਦੋਲਨ ‘ਚ ਲਗਾਤਾਰ ਸੇਵਾ ਕਰਕੇ ਆਪਣਾ ਸਮਰਥਨ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button