
ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਵਿਚ 14 ਦਸੰਬਰ (06:00 ਵਜੇ) ਤੋਂ 17 ਦਸੰਬਰ (23:59 ਵਜੇ) ਤੱਕ ਅੰਬਾਲਾ ਦੇ ਕੁਝ ਹਿੱਸਿਆਂ ਵਿਚ ਤੁਰੰਤ ਪ੍ਰਭਾਵ ਨਾਲ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਖਨੌਰੀ ਦੇ ਲਾਗਲੇ ਹਿੱਸਿਆਂ ਚ ਵੀ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਦੱਸੀਆਂ ਜਾ ਰਹੀਆਂ ਹਨ




