ਪਟਿਆਲਾ : ਕਿਸਾਨਾ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਸੂਬਿਆਂ ‘ਚ ਪੰਜਾਬ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੀ ਵਾਅਦਾ ਖ਼ਿਲਾਫੀ ਦੇ ਰੋਸ ਵਜੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 6 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਨਾਲ ਹੋਈ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਕੇ ਕਿਸਾਨਾ ਨਾਲ ਵਾਅਦਾ ਖ਼ਿਲਾਫੀ ਕੀਤੀ।
SGPC ਦੀ ਚਿੱਠੀ ਨੇ ਪਾਇਆ ਪੰਗਾ, ਕੇਂਦਰ ਤੱਕ ਮਚੀ ਹਲਚਲ, ਲੀਡਰਾਂ ‘ਚ ਖੜਕੀ, ਹੋ ਗਏ ਇੱਕ-ਦੂਜੇ ਨੂੰ ਸਿੱਧੇ ||
ਜਿਸਦੇ ਰੋਸ਼ ਵੱਜੋ ਕਿਸਾਨ ਅੱਜ ਰਾਜਪੁਰਾ ਪਟਿਆਲਾ ਰੋਡ ‘ਤੇ ਢੱਡਰੀਆਂ ਵਾਲੇ ਜੱਟਾਂ, ਫਰੀਦਕੋਟ ਟਹਿਣਾ ਟੀ-ਪੁਆਇੰਟ, ਸ਼੍ਰੀ ਅੰਮ੍ਰਿਤਸਰ ਸਾਹਿਬ ਭੰਡਾਰੀ ਪੁਲ, ਤਿੰਨ ਕੌਨੀਆਂ ਪੁਲ ਮਾਨਸਾ ਰੋਡ, ਨੇੜੇ ਮੁਕੇਰੀਆਂ ਅਤੇ ਤਲਵੰਡੀ ਸਾਬੋ ਰੋਡ ‘ਤੇ ਮੁੱਖ ਥਾਵਾਂ ‘ਤੇ ਚੱਕਾ ਜਾਮ ਕਰ ਰਹੇ ਹਨ। ਕਿਸਾਨ ਆਗੂਆਂ ਨੇ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਦਾ ਸਾਥ ਦੇਣ ਲਈ ਬੇਨਤੀ ਕੀਤੀ ਹੈ ‘ਤੇ ਕਿਹਾ ਹੈ ਕਿ ਧਰਨੇ ਵਾਲੀ ਜੱਗ੍ਹਾਂ ਤੋਂ ਆਵਾਜਾਈ ਕਰਨ ਲਈ ਗੁਰੇਜ਼ ਕਰਨ। ਉਥੇ ਹੀ ਧਰਨੇ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਆਪਣੀ ਤਿਆਰੀ ਪੂਰੀ ਕਰ ਲਈ ਹੈ। ਜੇਕਰ ਇਹ ਧਰਨਾ ਲੰਮਾਂ ਚੱਲਦਾ ਹੈ ਤਾਂ ਆਮ ਲੌਕਾਂ ਨੂੰ ਦਿਕਤ ਹੋ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.