Breaking NewsD5 specialNewsPunjabSports

ਵਾਲੀਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਡੀਐਸਪੀ ਨਿਰਲੇਪ ਸਿੰਘ ਦਾ ਦੇਹਾਂਤ

ਫਿਰੋਜ਼ਪੁਰ : ਫਿਰੋਜ਼ਪੁਰ ‘ਚ ਤੈਨਾਤ ਡੀਐਸਪੀ ਨਿਰਲੇਪ ਸਿੰਘ ਅਤੇ ਵਾਲੀਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਦਾ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ ਹੈ। ਨਿਰਲੇਪ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਈ ਸਮਾਂ ਤੋਂ ਬੀਮਾਰ ਚੱਲ ਰਹੇ ਸਨ। ਉਹ ਬੀਮਾਰ ਹੋਣ ਦੇ ਕਾਰਨ ਆਪਣੇ ਘਰ ਅੰਮ੍ਰਿਤਸਰ ਗਏ ਹੋਏ ਸਨ, ਜਿੱਥੇ ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਨਿਰਲੇਪ ਸਿੰਘ ਮੂਲ ਰੂਪ ਨਾਲ ਗੁਰਦਾਸਪੁਰ ਦੇ ਪਿੰਡ ਅਠਵਾਲ ਰਹਿਣ ਵਾਲੇ ਸਨ, ਜਦਕਿ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਵਿੱਚ ਸੈਟਲ ਹੈ।

NEWS BULLETIN: PUNJAB POLICE ਫੇਰ ਆਈ ਸੁਰਖੀਆਂ ‘ਚ, ਕਾਂਗਰਸੀਆਂ ਦਾ ਅਕਾਲੀਆਂ ‘ਤੇ ਪਲਟਵਾਰ

ਦੱਸ ਦਈਏ ਕਿ ਉਨ੍ਹਾਂ ਦਾ ਕੁੱਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਹੀ ਇਲਾਜ਼ ਚੱਲ ਰਿਹਾ ਸੀ। ਫਿਰੋਜ਼ਪੁਰ ਵਿੱਚ 29 ਅਪ੍ਰੈਲ ਨੂੰ ਹੀ ਉਨ੍ਹਾਂ ਨੂੰ ਜੁਆਇਨਿੰਗ ਦਿੱਤੀ ਗਈ ਸੀ। ਜਿੱਥੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹ ਛੁੱਟੀ ‘ਤੇ ਚਲੇ ਗਏ। ਹਾਲਤ ਜ਼ਿਆਦਾ ਖ਼ਰਾਬ ਹੋਣ ‘ਤੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button