Breaking NewsD5 specialNewsPoliticsPunjab

ਕਿਤਾਬਾਂ ਰੱਖਣ ‘ਤੇ ਉਮਰ ਕੈਦ! ਪੰਜ ਪਿਆਰਿਆਂ ਵੱਲੋਂ ਵਿਰੋਧ ‘ਚ ਸੰਗਤ ਦੇ ਨਾਮ ਹੁਕਮਨਾਮਾ (ਵੀਡੀਓ)

ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਦੇ ਇਲਜ਼ਾਮ ਲਗਾ ਕੇ ਉਮਰ ਕੈਦ ਦੀ ਸਜ਼ਾ ਦਿੱਤੇ ਜਾਨ ਤੇ ਸਿੱਖ ਪੰਥ ਵਿੱਚ ਇਸ ਫੈਂਸਲੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਐਸਜੀਪੀਸੀ ਵੱਲੋਂ ਬਰਖਾਸਤ ਕੀਤੇ ਪੰਜ ਪਿਆਰਿਆਂ ਨੇ ਕਿਹਾ ਕਿ ਤਿੰਨਾਂ ਨੌਜਵਾਨਾਂ ਕੋਲੋਂ ਕਿਸੇ ਤਰਾਂ ਦਾ ਹਥਿਆਰ ਨਹੀਂ ਬਰਾਮਦ ਹੋਇਆ ਸੀ ਊਨਾ ਕੋਲੋਂ ਸਿਰਫ ਸਿੱਖ ਸਾਹਿਤ ਅਤੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਮਿਲੀਆਂ ਊਨਾ ਦੇ ਅਧਾਰ ਤੇ ਇਸ ਤਰਾਂ ਦੀ ਸਜ਼ਾ ਦੇ ਦੇਣਾ ਠੀਕ ਨਹੀਂ ਹੈ। ਕਿਹਾ ਕਿ ਨੌਜਵਾਨਾਂ ਤੋਂ ਜੋ ਸਾਹਿਤ ਮਿਲਿਆ ਸੀ ਉਸਦੇ ਪ੍ਰ੍ਕਾਸ਼ਨ ਤੇ ਕਿਸੇ ਤਰਾਂ ਦੀ ਪਾਬੰਧੀ ਨਹੀਂ ਹੈ। ਜਿਹੜੀ ਧਾਰਾ ਇਨ੍ਹਾਂ ਨੌਜਵਾਨਾਂ ਤੇ ਲਗਾਈ ਗਈ ਹੈ ਉਹ ਤਾ ਇੰਦਰਾ ਗਾਂਧੀ ਦੇ ਕਾਤਲਾਂ ਤੇ ਵੀ ਨਹੀਂ ਲਗਾਈ ਗਈ ਸੀ ਇਸ ਤਰਾਂ ਦੇ ਫੈਂਸਲਿਆਂ ਨਾਲ ਸਿਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਪੰਜਾਂ ਸਿੰਘਾਂ ਨੇ ਅੰਮ੍ਰਿਤਧਾਰੀ ਵਕੀਲ ਅਮ੍ਰਿਤਪਾਲ ਸਿੰਘ ਨੂੰ ਕਿਰਪਾਨ ਸਮੇਤ ਸੁਪ੍ਰੀਮ ਕੋਰਟ ਵਿੱਚ ਦਾਖਿਲ ਹੋਣ ਤੋਂ ਮਨਾਂ ਕਰਨ ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਸ ਕਿਰਪਾਨ ਦੀ ਬਦੌਲਤ ਹੀ ਮੁਗ਼ਲ ਰਾਜ਼ ਅਤੇ ਅੰਗਰੇਜ਼ਾਂ ਦਾ ਰਾਜ ਖ਼ਤਮ ਹੋਇਆ ਸੀ।

Read Also ‘ਦੋਸ਼ੀ ਬਾਦਲਾਂ ਦੀ ਮਰੀ ਜ਼ਮੀਰ’ , ਪੰਜ ਪਿਆਰਿਆਂ ਦਾ ਸਿੱਖ ਕੌਮ ਨੂੰ ਸੰਦੇਸ਼

ਇਸ ਮੌਕੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਡਾ ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਰਿਲੀਫ਼ ਫੰਡ ਯੂਕੇ ਵੱਲੋਂ ਅਤੇ ਉਨਾਂ ਵੱਲੋਂ ਵਕੀਲਾਂ ਦੀ ਇਕ ਕਮੇਟੀ ਬਣਾਈ ਗਈ ਹੈ ਜੋ ਕਿ ਉੱਚ ਅਦਾਲਤ ਵਿੱਚ ਤਿੰਨਾਂ ਨੌਜਵਾਨਾਂ ਦੀ ਸਜ਼ਾ ਦੇ ਖਿਲਾਫ ਅਪੀਲ ਕਰੇਗੀ। ਇਸ ਮੁਕੱਦਮੇ ਦੇ ਸਾਰੇ ਸਰਕਾਰੀ ਗਵਾਹ ਪੁਲਸ ਮੁਲਾਜ਼ਮ ਹਨ, 5 ਫਰਵਰੀ ਨੂੰ ਨਵਾਂਸ਼ਹਿਰ ਅਦਾਲਤ ਨੇ ਤਿੰਨਾਂ ਸਿੱਖਾਂ {ਅਰਵਿੰਦਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ ਨੂੰ ਧਾਰਾ121 ਅਧੀਨ ਉਮਰਕੈਦ ਅਤੇ ਇੱਕ ਲੱਖ ਰਪਏ ਜੁਰਮਾਨਾ ਅਤੇ ਧਾਰਾ 121ਏ ਦੇ ਅਧੀਨ ਦੱਸ ਸਾਲ ਦੀ ਕੈਦ ਦੇ ਨਾਲ 25000 ਰੁਪਏ ਜੁਰਮਾਨਾ ਸਜ਼ਾ ਸੁਣਾ ਦਿੱਤੀ। ਇਸ ਫੈਂਸਲੇ ਖਿਲਾਫ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਪੰਜਾਬ ਦੀਆਂ ਹੋਰ ਲੋਕ ਪੱਖੀ ਜਥੇਬੰਦੀਆਂ ਵੀ ਇਸ ਫੈਂਸਲੇ ਖਿਲਾਫ ਖੜੀਆਂ ਹੋ ਗਈਆਂ ਹਨ।

ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਲੋਂ ਇਸ ਫੈਂਸਲੇ ਦਾ ਵਿਰੋਧ ਕਰਦਿਆਂ ਇਸ ਮਸਲੇ ਨੂੰ ਭਾਰਤ ਦੀ ਪਾਰਲੀਮੈਂਟ ਵਿਚ ਚੁੱਕਣ ਦੀ ਗੱਲ ਕਹੀ ਗਈ। ਉਮਰ ਕੈਦ ਦੀ ਸਜ਼ਾ ਖਿਲਾਫ ਜਦੋਂ ਪੰਜਾਬ ਵਿਚ ਲੋਕ ਰੋਹ ਖੜਾ ਹੋ ਰਿਹਾ ਹੈ ਤਾਂ ਉੱਥੇ ਪ੍ਰਸ਼ਾਸਨ ਨੇ ਹੁਣ ਨਵੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਿੰਨ ਸਿੱਖ ਨੌਜਵਾਨਾਂ ਵਿਚੋਂ ਇਕ ਅਰਵਿੰਦਰ ਸਿੰਘ ਨੂੰ ਥਾਣਾ ਸਦਰ ਬਲਾਚੌਰ ਦੀ ਪੁਲਿਸ ਨਵਾਂ ਮਾਮਲਾ ਦਰਜ ਕਰਕੇ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ। ਅਰਵਿੰਦਰ ਸਿੰਘ ਨਾਲ ਇਕ ਹੋਰ ਬੰਦੀ ਸਿੰਘ ਗੁਰਦੀਪ ਸਿੰਘ ਨੂੰ ਪੁਲਿਸ ਨੇ ਇਸ ਨਵੇਂ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਗੁਰਦੀਪ ਸਿੰਘ ਰੋਪੜ ਜੇਲ੍ਹ ਵਿਚ ਨਜ਼ਰਬੰਦ ਸੀ, ਉਸਨੂੰ ਉੱਥੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਇਹਨਾਂ ਦੋਵਾਂ ਨੂੰ ਨਵਾਂਸ਼ਹਿਰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਦੋਵਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button