Breaking NewsD5 specialIndiaNews

ਕਾਜੂ ਵੇਚ ਕੇ ਘਰ ਚਲਾਉਣ ਵਾਲੀ 11ਵੀਂ ਦੀ ਵਿਦਿਆਰਥਣ ਨੂੰ ਆਇਆ NASA ਤੋਂ ਬੁਲਾਵਾ

ਨਵੀਂ ਦਿੱਲੀ : ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਅਤੇ ਜਿਵੇਂ ਪਾਣੀ ਆਪਣਾ ਰਸਤਾ ਲੱਭ ਲੈਂਦਾ ਹੈ ਉਂਝ ਹੀ ਜੇਕਰ ਕਿਸੇ ‘ਚ ਹੁਨਰ ਹੁੰਦਾ ਹੈ ਤਾਂ ਉਹ ਆਪਣਾ ਰਸਤਾ ਲੱਭ ਲਵੇਗਾ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਤਾਮਿਲਨਾਡੂ ਦੀ ਇੱਕ 11 ਸਾਲ ਦੀ ਬੱਚੀ ਨੇ। ਇਸ ਬੱਚੀ ਦੇ ਸੰਘਰਸ਼ ਅਤੇ ਫਿਰ ਉਸ ਵਿੱਚ ਉਸਦੀ ਸਫਲਤਾ ਦੀ ਕਹਾਣੀ ਸੁਣੋਗੇ ਤਾਂ ਤੁਸੀ ਵੀ ਉਸਨੂੰ ਸ਼ਾਬਾਸ਼ੀ ਦਿੱਤੇ ਬਿਨ੍ਹਾਂ ਨਹੀਂ ਰਹਿ ਸਕੋਗੇ। ਇਹ ਬੱਚੀ ਆਪਣੇ ਪਰਿਵਾਰ ‘ਚ ਇਕੱਲੀ ਕਮਾਉਣ ਵਾਲੀ ਹੈ ਅਤੇ ਉਸਦੇ ਨਾਲ ਉਸਨੇ ਪੜਾਈ ਕਰਦੇ ਹੋਏ ਅਜਿਹਾ ਕਮਾਲ ਕੀਤਾ ਹੈ ਕਿ ਹੁਣ ਅਮਰੀਕੀ ਸਪੇਸ ਏਜੰਸੀ NASA ਨੇ ਉਸਨੂੰ ਬੁਲਾਵਾ ਭੇਜਿਆ ਹੈ।

DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ

ਪੁਡੂਕੋਟਾਈ ਦੀ ਰਹਿਣ ਵਾਲੀ 11ਵੀਂ ਦੀ ਵਿਦਿਆਰਥਣ ਜੈਲਕਸ਼ਮੀ ਦੀ ਮਾਂ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੈ ਅਤੇ ਘਰ ‘ਚ ਇੱਕ ਛੋਟਾ ਭਰਾ ਵੀ ਹੈ। ਪਰਿਵਾਰ ਵਿੱਚ ਜੈਲਕਸ਼ਮੀ ਹੀ ਕਮਾਉਣ ਵਾਲੀ ਹੈ। ਜੈਲਕਸ਼ਮੀ ਪਰਿਵਾਰ ਦੇ ਪਾਲਣ ਲਈ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਨਾਲ ਹੀ ਕਾਜੂ ਵੀ ਵੇਚਦੀ ਹੈ। ਜਿੱਥੇ ਉਸਨੇ ਆਪਣੇ ਘਰ ਅਤੇ ਮਾਂ – ਭਰਾ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਉਥੇ ਹੀ ਆਪਣੇ ਆਪ ਦੇ ਭਵਿੱਖ ਨੂੰ ਲੈ ਕੇ ਵੀ ਜਾਗਰੂਕ ਹੈ। ਜੈਲਕਸ਼ਮੀ ਨੇ ਹਾਲ ਹੀ ਵਿੱਚ ਗੋ 4ਗੁਰੂ ਦੁਆਰਾ ਆਯੋਜਿਤ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ

ਇਸ ਮੁਕਾਬਲੇ ਵਿੱਚ ਆਪਣੇ ਆਪ ਨੂੰ ਸਾਬਿਤ ਕਰਨ ਵਾਲੀ ਜੈਲਕਸ਼ਮੀ ਨੂੰ ਹੁਣ ਨਾਸਾ ਤੋਂ ਬੁਲਾਵਾ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਜੈਲਕਸ਼ਮੀ ਨੇ ਸਪੈਸ਼ਲੀ ਅੰਗਰੇਜ਼ੀ ਸਿੱਖੀ ਸੀ। ਇਸ ਤੋਂ ਬਾਅਦ ਉਸਨੇ ਜਿਲ੍ਹੇ ਦੇ ਕਲੈਕਟਰ ਤੋਂ ਮਦਦ ਮੰਗੀ ਹੈ ਤਾਂ ਕੀ ਉਸਨੂੰ ਆਉਣ ਜਾਣ ਦੇ ਖਰਚੇ ‘ਚ ਮਦਦ ਮਿਲ ਸਕੇ। ਜੈਲਕਸ਼ਮੀ ਦੇ ਸੰਘਰਸ਼ ਦੀ ਦਾਸਤਾ ਕੁੱਝ ਅਜਿਹੀ ਹੈ ਕਿ ਘਰ ਵਿੱਚ ਇਕੱਲੀ ਕਮਾਉਣ ਵਾਲੀ ਹੈ।

ਗੋਲਕ ਲੁੱਟਣ ਵਾਲਿਆਂ ਦਾ ਟੋਲਾ ਟਕਸਾਲੀ ਅਕਾਲੀ ਦਲ, ਜੀ.ਕੇ ਕੋਲ ‘ਗੋਲਕ ਚੋਰ’ ਦਾ ਸਰਟੀਫਿਕੇਟ

ਜੈਲਕਸ਼ਮੀ ਘਰ ਚਲਾਉਣ ਲਈ ਜਿੱਥੇ 8ਵੀਂ ਅਤੇ 9ਵੀਂ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਉਥੇ ਹੀ ਕਾਜੂ ਵੀ ਵੇਚਦੀ ਹੈ। ਉਸਨੇ ਇਹ ਸਭ ਕਰਦੇ ਹੋਏ ਗੋ 4 ਗੁਰੂ ਦੁਆਰਾ ਆਯੋਜਿਤ ਮੁਕਾਬਲੇ ਵਿੱਚ ਹਿੱਸਾ ਲਿਆ। ਆਪਣੇ ਨਾਸਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਜੈਲਕਸ਼ਮੀ ਨੇ ਕੜੀ ਮਿਹਨਤ ਕੀਤੀ ਅਤੇ ਕਿਸੇ ਤਰ੍ਹਾਂ ਅੰਗਰੇਜ਼ੀ ਸਿੱਖਕੇ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ। ਹੁਣ ਜਦੋਂ ਨਤੀਜਾ ਆਇਆ ਤਾਂ ਜੈਲਕਸ਼ਮੀ ਉਨ੍ਹਾਂ ਜੇਤੂਆਂ ਵਿੱਚ ਸ਼ਾਮਿਲ ਹੋ ਗਈ ਹੈ ਜਿਨ੍ਹਾਂ ਨੂੰ ਨਾਸਾ ਜਾਣ ਦਾ ਮੌਕਾ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button