Breaking NewsIndiaNewsPunjab

ਗੋਲੀ ਮਾਰ ਕੇ ਹੋਇਆ ਨੌ ਦੋ ਗਿਆਰਾਂ

ਲੁਧਿਆਣਾ : ਜਿਲੇ ਦੇ ਥਾਣਾ ਡਾਬਾ ਅਧੀਨ ਪੈਂਦੇ ਮੈਟ ਚੱਕੀ ਇਲਾਕੇ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਕੁਝ ਸੀਸੀਟੀਵੀ ਤਸਵੀਰਾਂ ਹਾਸਲ ਕੀਤੀਆਂ ਹਨ ਜਿਸ ਵਿਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਜਿਸ ਵਿਅਕਤੀ ਦੇ ਗੋਲੀ ਮਾਰੀ ਗਈ ਸੀ ਉਹ ਸੜਕ ਕੰਢੇ ਕੁੱਤਾ ਘੁਮਾ ਰਿਹਾ ਸੀ ਜਿਸਨੂੰ ਮੂੰਹ ਤੇ ਰੁਮਾਲ ਬੰਨ੍ਹੀ ਆਏ ਇੱਕ ਨਕਾਬਪੋਸ਼ ਨੌਜਵਾਨ ਨੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਨੁਸਾਰ ਘਟਨਾ ਵਾਲੀ ਥਾਂ ਤੋਂ ਕਈ ਅਹਿਮ ਸੁਰਾਗ ਹਾਸਲ ਕੀਤੇ ਹਨ ਜਿਸਦੀ ਬਿਨ੍ਹਾ ਤੇ ਉਹ ਹਮਲਾਵਰ ਨੂੰ ਜਲਦ ਗ੍ਰਿਫਤਾਰ ਕਰ ਲੈਣਗੇ।

Read Also ਭਿਊ ਜੀ ਮਹਾਰਾਜ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਮੌਕੇ ਤੋਂ ਪੁਲਿਸ ਵਲੋਂ ਹਾਸਲ ਕੀਤੀਆਂ ਗਈਆਂ ਸੀਸੀਟੀਵੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੱਤਾ ਘੁਮਾਉਂਦੇ ਉਸ ਵਿਅਕਤੀ ਨੇੜੇ ਸੜਕ ਤੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਤੇ ਇੰਨੇ ਵਿਚ ਸਕਰੀਨ ਤੇ ਮੂੰਹ ਉੱਤੇ ਰੁਮਾਲ ਬੰਨ੍ਹੀ ਇੱਕ ਨੌਜਵਾਨ ਉਸੇ ਸੜਕ ਤੇ ਦਿਖਾਈ ਦਿੰਦਾ ਹੈ ਜੋ ਆਸਪਾਸ ਲੰਘੇ ਜਾਂਦੇ ਲੋਕਾਂ ਨੂੰ ਦੇਖਦਾ ਹੋਇਆ ਉਸ ਤੋਂ ਉਲਟ ਸਾਈਡ ਵੱਲ ਜਾਣ ਲੱਗ ਪੈਂਦਾ ਹੈ ਜਿਸ ਪਾਸੋਂ ਕੁੱਤਾ ਘੁਮਾਉਣ ਵਾਲਾ ਵਿਅਕਤੀ ਆ ਰਿਹਾ ਹੁੰਦਾ ਹੈ। ਤਸਵੀਰਾਂ ਜਿਉਂ ਹੀ ਅੱਗੇ ਵਧਦੀਆਂ ਹਨ ਤਾਂ ਕੁੱਤਾ ਘੁਮਾਉਣ ਵਾਲਾ ਵਿਅਕਤੀ ਜਿਉਂ ਹੀ ਵਾਪਸ ਮੁੜ ਕੇ ਆਉਂਦਾ ਹੈ ਤਾਂ ਉਕਤ ਨਕਾਬਪੋਸ਼ ਸੜਕ ’ਤੇ ਆ ਕੇ ਜੇਬ ਵਿੱਚੋਂ ਪਿਸਤੌਲ ਕੱਢ ਲੈਂਦਾ ਹੈ ਤੇ ਕੁੱਤਾ ਘੁਮਾਉਣ ਵਾਲੇ ਵਿਅਕਤੀ ਤੇ ਗੋਲੀ ਚਲਾ ਦਿੰਦਾ ਹੈ।

 

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਉੱਥੋਂ ਤੇਜ਼ੀ ਨਾਲ ਫਰਾਰ ਹੁੰਦਾ ਵੀ ਦਿਖਾਈ ਦਿੰਦਾ ਹੈ। ਪਤਾ ਲੱਗਾ ਹੈ ਕਿ ਹਮਲਾਵਰ ਵਲੋਂ ਚਲਾਈ ਗਈ ਗੋਲੀ ਪੀੜਤ ਦੇ ਸਿਰ ਵਿੱਚ ਲੱਗੀ ਹੈ ਜੋ ਕਿ ਜੇਰੇ ਇਲਾਜ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਮਲਾਵਰ ਫਰਾਰ ਹੈ ਤੇ ਦੇਖਣਾ ਇਹ ਹੋਵੇਗਾ ਕਿ ਇਸ ਮੁਲਜ਼ਮ ਤੱਕ ਪਹੁੰਚਣ ਲਈ ਪੁਲਿਸ ਨੂੰ ਕਿੰਨਾ ਸਮਾਂ ਲੱਗੇਗਾ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button