PunjabTop News

Patiala News : ਪਟਿਆਲਾ ‘ਚ ਰਫ਼ਤਾਰ ਦਾ ਕਹਿਰ, ਥਾਰ ਹੇਠਾਂ ਆਉਣ ਤੋਂ ਬਾਲ-ਬਾਲ ਬਚੇ ਲੋਕ

ਪਟਿਆਲਾ : ਖ਼ਬਰ ਪਟਿਆਲਾ ਦੇ ਲੀਲਾ ਭਵਨ ਚੌਂਕ ਤੋਂ ਸਾਹਮਣੇ ਆ ਰਹੀ ਹੈ ਕਿ ਥਾਰ ਗੱਡੀ ‘ਚ ਸਵਾਰ ਇਕ ਨੋਜਵਾਨ ਵੱਲੋਂ ਗੱਡੀਆਂ ਨੂੰ ਟੱਕਰ ਮਾਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪਟਿਆਲਾ ਦੇ ਲੀਲਾ ਭਵਨ ਦੇ ਨੇੜੇ 22 ਨੰਬਰ ਫਾਟਕ ਕੋਲ ਇਸ ਨੌਜਵਾਨ ਨੇ ਆਪਣੀ ਥਾਰ ਨਾਲ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ । ਉੱਥੇ ਹੀ ਕਈ ਲੋਕਾਂ ਦੇ ਉੱਤੇ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਇਸ ਗੱਡੀ ਤੇ ਪਥਰਾਅਬਾਜ਼ੀ ਕਰ ਦਿੱਤੀ ।

Navjot Sidhu Birthday ਵਾਲੇ ਦਿਨ Jail ਤੋਂ ਆਇਆ ਬਾਹਰ! ਇਲਾਜ ਲਈ ਗਿਆ ਸੀ Hospital | D5 Channel Punjabi

ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਧੁੱਤ ਸੀ ਅਤੇ ਨਸ਼ਾ ਕਰਕੇ ਇਹ ਗੱਡੀ ਚਲਾ ਰਿਹਾ ਸੀ । ਇਸ ਦੌਰਾਨ 22 ਨੰਬਰ ਫਾਟਕ ਦੇ ਨੀਚੇ ਕਾਫ਼ੀ ਦੁਕਾਨਦਾਰਾਂ ਦਾ ਨੁਕਸਾਨ ਹੋ ਗਿਆ । ਉਨ੍ਹਾਂ ਕਿਹਾ ਕਿ ਬੜੀ ਮੁਸ਼ਕਲ ਨਾਲ ਇਸ ਗੱਡੀ ਚਾਲਕ ‘ਤੇ ਕਾਬੂ ਪਾਇਆ ਗਿਆ । ਉਥੇ ਹੀ ਸਥਾਨਕ ਦੁਕਾਨਦਾਰਾਂ ਵੱਲੋਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਉਣ ਵਾਲੇ ਇਸ ਨੌਜਵਾਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button