Breaking NewsD5 specialNewsPunjabTop News

ਕਾਂਸਟੇਬਲ ਨੇ ਪੇਪਰ ਦੇਣ ਆਈ ਲੜਕੀ ਨਾਲ ਕੀਤੀ ਬਦਸਲੂਕੀ , ਮਾਰਿਆ ਥੱਪੜ

ਸ਼੍ਰੀ ਮੁਕਤਸਰ ਸਾਹਿਬ: ਅੱਜ ਪੰਜਾਬ ਸਰਕਾਰ ਵੱਲੋਂ ਪੁਲਿਸ ਕਾਂਸਟੇਬਲ ਦੀ ਭਰਤੀ ਸਬੰਧੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੇਪਰ ਚੱਲ ਰਿਹਾ ਹੈ। ਇਸ ਪੇਪਰ ਵਿੱਚ ਇੱਕ ਲੜਕੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੀੜਤ ਲੜਕੀ ਪਿੰਡ ਪਾਲੀ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੀ ਵਸਨੀਕ ਹੈ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਕਾਂਸਟੇਬਲ ਦੇ ਪੇਪਰ ਦੇਣ ਆਈ ਸੀ।ਜਦੋਂ ਉਹ ਪੇਪਰ ਲਈ ਦਾਖਲ ਹੋਣ ਲੱਗੀ ਤਾਂ ਉਥੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਥੱਪੜ ਮਾਰਿਆ। ਜਿਸ ਤੋਂ ਬਾਅਦ ਲੜਕੀ ਆਪਣੇ ਪੇਪਰ ਨਹੀਂ ਦੇ ਸਕੀ।

ਕਿਸਾਨਾਂ ਦੇ ਹੱਕ ‘ਚ ਭਗਵੰਤ ਮਾਨ ਦਾ ਬਿਆਨ, ਬਾਦਲਾਂ ਬਾਰੇ ਆਹ ਕੀ ਕਹਿਤਾ ? D5 Channel Punjabi

ਪੀੜਤ ਲੜਕੀ ਨੇ ਦੱਸਿਆ ਕਿ ਅੱਜ ਪੁਲਿਸ ਕਾਂਸਟੇਬਲ ਦੀ ਭਰਤੀ ਦਾ ਪੇਪਰ ਸੀ। ਪੇਪਰ ਦਾ ਸਮਾਂ 2:30 ਸੀ।ਉਹ 2-3 ਮਿੰਟ ਦੀ ਦੇਰੀ ਤੋਂ ਬਾਅਦ ਉਥੇ ਪਹੁੰਚੀ ਅਤੇ ਉਸਨੇ ਦੇਰੀ ਦਾ ਕਾਰਨ ਵੀ ਦੱਸਿਆ।ਕਾਂਸਟੇਬਲ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਥੱਪੜ ਵੀ ਮਾਰਿਆ। ਲੜਕੀ ਨੇ ਦੱਸਿਆ ਕਿ ਉਸ ਨੇ ਪੇਪਰ ਲਈ ਬਹੁਤ ਮਿਹਨਤ ਕੀਤੀ ਸੀ। ਇਸ ਦੁਰਵਿਵਹਾਰ ਅਤੇ ਪੇਪਰ ਦੇ ਅੰਦਰ ਨਾ ਜਾਣ ਕਾਰਨ ਉਸਦੀ ਮਿਹਨਤ ਪਾਣੀ ਵਿੱਚ ਰੁੜ੍ਹ ਗਈ। ਲੜਕੀ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਸ਼ਹਿਰ ਪਹੁੰਚੀ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button