Breaking NewsPunjabTop News

ਕਾਂਗਰਸ MLA ਦੇ ਪਿਤਾ ‘ਤੇ ਹੋਇਆ ਕਤਲ ਦਾ ਪਰਚਾ ਦਰਜ

ਗੁਰਦਾਸਪੁਰ : ਕਾਂਗਰਸ MLA ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਗੁਰਮੀਤ ਸਿੰਘ ਪਹਾੜਾ ਖਿਲਾਫ਼ 302 ਕਤਲ ਦਾ ਪਰਚਾ ਦਰਜ ਹੋਇਆ ਹੈ। 25 ਸਾਲਾਂ ਨੌਜਵਾਨ ਸ਼ੂਭਮ ਜਿਸ ਦਾ ਬੀਤੇ ਦਿਨ ਕਤਲ ਹੋਇਆ ਸੀ। ਇਸ ਨੌਜਵਾਨ ਦੀ ਲਾਸ਼ ਖੇਤਾਂ ‘ਚੋਂ ਬਰਾਮਦ ਹੋਈ ਸੀ। ਪ੍ਰੇਮ ਸੰਬਧਾਂ ਮਾਮਲੇ ਵਿਚ ਇਹ ਕਤਲ ਕੀਤਾ ਗਿਆ ਹੈ। ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਲੋਕ ਸ਼ੂਭਮ ਨੂੰ ਘਰ ਤੋਂ ਬੁੱਲਾ ਕੇ ਲੈ ਕੇ ਗਏ ‘ਤੇ ਉਸਨੂੰ ਖੇਤਾ ਵਿਚ ਮਾਰ ਦਿੱਤਾ ਗਿਆ।

ਐਕਸ਼ਨ ‘ਚ Punjab Police,ਪੂਰੇ ਸੂਬੇ ‘ਚ ਨਾਕਾਬੰਦੀ |Operation Vigil | Search Operation |D5 Channel Punjabi

ਨੌਜਵਾਨ ਦੇ ਪਰਿਵਾਰ ਨੇ ਕਿਹਾ ਕਿ ਇਸ ਕਤਲ ਵਿਚ ਕਾਂਗਰਸ MLA ਬਰਿੰਦਰਮੀਤ ਸਿੰਘ ਪਹਾੜਾ ਦੇ ਪਿਤਾ ਗੁਰਮੀਤ ਸਿੰਘ ਪਹਾੜਾ ਦਾ ਹੱਥ ਹੈ। ਨੌਜਵਾਨ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਇਹ ਪਰਚਾ ਦਰਜ ਕੀਤਾ ਗਿਆ ਹੈ। ਉਥੇ ਹੀ ਬਰਿੰਦਰਮੀਤ ਸਿੰਘ ਪਹਾੜਾ ਦਾ ਕਹਿਣਾ ਹੈ ਕਿ ਇਹ ਪਰਚਾ ਸਾਜਿਸ਼ ਦੇ ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਕਿਸੇ ਵੀ ਮਾਮਲੇ ‘ਚ ਮੋਜ਼ੂਦਗੀ ਨਹੀਂ ਹੈ। ਇਹ ਸਿਰਫ਼ ਇਕ ਸਿਆਸੀ ਸਾਜਿਸ਼ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button