Breaking NewsD5 specialNewsPunjabTop News

ਕਾਂਗਰਸ ‘ਚ ਮਚੇ ਘਮਾਸਾਨ ਦੇ ਵਿੱਚ ਹਾਈਕਮਾਨ ਸਰਗਰਮ, ਹਰੀਸ਼ ਰਾਵਤ ਨਾਲ ਕੀਤੀ ਬਾਜਵਾ, ਪ੍ਰਗਟ ਸਮੇਤ ਕਈ ਨੇਤਾਵਾਂ ਨੇ ਗੱਲਬਾਤ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਨੇ ਪਾਰਟੀ ‘ਚ ਖਲਬਲੀ ਮਚਾ ਦਿੱਤੀ ਹੈ। ਪ੍ਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਨੇਤਾਵਾਂ ਨੇ ਇਸਨੂੰ ਗਲਤ ਸਮੇਂ ਤੇ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਉਥੇ ਹੀ ਪਾਰਟੀ ‘ਚ ਚੱਲ ਰਹੀ ਉੱਥਲ ਪੁਥਲ ਨੂੰ ਸੰਭਾਲਣ ਲਈ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਮਾਨ ਸੰਭਾਲ ਲਈ ਹੈ।ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਮੁੱਦੇ ‘ਤੇ ਉਨ੍ਹਾਂ ਦੀ ਹਰੀਸ਼ ਰਾਵਤ ਨਾਲ ਗੱਲਬਾਤ ਹੋਈ ਹੈੈ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਦਾ ਸਮਾਂ ਚੱਲ ਰਿਹਾ ਹੈ ਅਤੇ ਵਿਜੀਲੈਂਸ ਦੀ ਕਾਰਵਾਈ ਇਸ ਸਮੇਂ ਠੀਕ ਨਹੀਂ ਹੈ। ਇਸ ਨਾਲ ਪਾਰਟੀ ‘ਚ ਦਰਾਰ ਵਧੇਗੀ ਜਿਸਦੇ ਨਾਲ 2022 ਦੀਆਂ ਚੋਣਾਂ ‘ਚ ਕਾਂਗਰਸ ‘ਤੇ ਅਸਰ ਪਵੇਗਾ। ਉਥੇ ਹੀ ਬਾਜਵਾ ਨੇ ਕਿਹਾ ਕਿ ਹਰੀਸ਼ ਰਾਵਤ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਭਰੋਸਾ ਦਿੱਤਾ ਕਿ ਉਹ ਜ਼ਲਦ ਹੀ ਇਸ ਮਾਮਲੇ ਨੂੰ ਹਾਈਕਮਾਨ ਤੱਕ ਪਹੁੰਚਾਉਗੇ ਅਤੇ ਮਸਲੇ ਨੂੰ ਸੁਲਝਾਇਆ ਜਾਵੇਗਾ।

ਜਗਰਾਓਂ ਕਾਂਡ ‘ਚ ਵੱਡਾ ਖੁਲਾਸਾ,ਅੱਧੀ ਰਾਤ ਨੂੰ ਪੁਲਿਸ ਨੇ 18 ਪਿੰਡਾਂ ਨੂੰ ਪਾਇਆ ਘੇਰਾ

ਪ੍ਰਗਟ ਸਿੰਘ ਨਾਲ ਹੋਈ ਗੱਲ
ਉਥੇ ਹੀ ਦੂਜੇ ਪਾਸੇ ਵਿਧਾਇਕ ਪਰਗਟ ਸਿੰਘ ਨੂੰ ਸੀਐਮ ਆਫਿਸ ਤੋਂ ਮਿਲੀ ਧਮਕੀ ਦੇ ਬਾਰੇ ‘ਚ ਹਰੀਸ਼ ਰਾਵਤ ਨੇ ਸੰਗਿਆਨ ਅਤੇ ਇਸਨੂੰ ਪਾਰਟੀ ਪਲੇਟਫਾਰਮ ‘ਤੇ ਸੁਲਝਾਉਣ ਦੀ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਦੀ ਗੱਲ ਹਰੀਸ਼ ਰਾਵਤ ਨਾਲ ਦੇਰ ਰਾਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ‘ਚ ਚੱਲ ਰਹੀਆਂ ਸਾਰੀਆਂ ਉਲਝਣਾਂ ਨੂੰ ਜ਼ਲਦ ਸੁਲਝਾ ਲਿਆ ਜਾਵੇਗਾ। ਦੱਸ ਦਈਏ ਕਿ ਹਰੀਸ਼ ਰਾਵਤ ਵੱਲੋਂ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ, ਸਮੇਤ ਕਈ ਲੀਡਰਾਂ ਨੇ ਗੱਲਬਾਤ ਕੀਤੀ ਹੈ ਅਤੇ ਜ਼ਲਦ ਹੀ ਇਸ ਮਸਲੇ ਨੂੰ ਸੁਲਝਾਉਣ ਦੀ ਗੱਲ ਕਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button