Breaking NewsD5 specialNewsPoliticsPunjab

ਕਾਂਗਰਸੀ MLA ‘ਤੇ ਲੱਗੇ ਇਲਜ਼ਾਮ, ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਮੰਗ ਕੀਤੀ ਗਈ ਹੈ ਕਿ ਰਾਜਪੁਰਾ ਵਿਖੇ ਗੈਰ ਕਾਨੂੰਨੀ ਡਿਸਟੀਲਰੀ ਕਮ ਬੋਟਲਿੰਗ ਪਲਾਂਟ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਦਾ ਇਕ ਮਹੀਨੇ ਤੱਕ ਬਚਾਅ ਕਰਨ ਤੇ ਸ਼ਰਣ ਦੇਣ ਦੇ ਦੋਸ਼ ਵਿਚ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸੀ ਵਿਧਾਇਕ ਨੇ ਖਾਨਪੁਰ ਖੁਰਦ ਦੇ ਸਰਪੰਚ ਅਮਰੀਕ ਵੱਲੋਂ ਕੱਲ੍ਹ ਸ਼ੰਭੂ ਪੁਲਿਸ ਥਾਣੇ ਵਿੱਚ ਆਤਮ ਸਮਰਪਣ ਕਰਨ ਵੇਲੇ ਦੋ ਕਾਂਗਰਸੀਆਂ ਦੀ ਉਸਦੇ ਨਾਲ ਜਾਣ ਲਈ ਡਿਊਟੀ ਲਗਾਈ। ਉਹਨਾਂ ਕਿਹਾ ਕਿ ਇਕ ਹੋਰ ਮੁਲਜ਼ਮ ਨੂੰ ਨੇੜਲੇ ਬਨੂੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਵਿਖਾਇਆ ਗਿਆ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਦੋਵਾਂ ਮੁਲਜ਼ਮਾਂ ਵੱਲੋਂ ਆਤਮ ਸਮਰਪਣ ਕਰਨ ਦੀ ਯੋਜਨਾ ਕਾਂਗਰਸੀ ਵਿਧਾਇਕ ਨੇ ਕੇਸ ਦੇ ਸਾਰੇ ਸਬੂਤ ਮਿਟਾਉਣ ਮਗਰੋਂ ਬਣਾਈ ਹੈ।

Khalistan ਵਾਲੇ ਬਿਆਨ ਤੋਂ Jathedar Harpreet Singh ਦਾ u-turn

ਮਲੂਕਾ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਸਿਰਫ ਇੱਕੋ ਇਕ ਰਾਹ ਕਾਂਗਰਸੀ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਦਾ ਬਚਦਾ ਹੈ। ਉਹਨਾਂ ਕਿਹਾ ਕਿ ਇਕ ਵਾਰ ਜਲਾਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਉਹ ਕੇਸ ਦੇ ਸਾਰੇ ਰਾਜ ਖੋਲ ਦੇਵੇਗਾ ਕਿਉਂਕਿ ਇਸੇ ਕੇਸ ਦੇ ਕਾਰਨ ਹੀ ਸੂਬੇ ਦੇ ਆਬਕਾਰੀ ਵਿਭਾਗ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ 5600 ਕਰੋੜ ਰੁਪਏ ਮਾਲੀਆ ਘਾਟਾ ਝੱਲਣਾ ਪਿਆ ਹੈ। ਉਹਨਾਂ ਕਿਹਾ ਕਿ ਜਲਾਲਪੁਰ ਨੇ ਸ਼ਰੇਆਮ ਇਹ ਕਬੂਲ ਕੀਤਾ ਸੀ ਕਿ ਅਮਰੀਕ ਸਿੰਘ ਉਸਦਾ ਨੇੜਲਾ ਸਾਥੀ ਹੈ ਤੇ ਇਹ ਇਕ ਸੱਚਾਈ ਹੈ ਕਿ ਉਸਦੀ ਪਤਨੀ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਯੁਕਤ ਕਰਵਾਉਣ ਵਿਚ ਉਸਦੀ ਭੂਮਿਕਾ ਤੋਂ ਜਗ ਜਾਣੂ ਹੈ। ਉਹਨਾਂ ਕਿਹਾ ਕਿ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਘੁਟਾਲੇ ਦਾ ਖੁਲਾਸਾ ਹੋਣ ਤੋਂ ਲੈ ਕੇ ਹੁਣ ਤੱਕ ਅਮਰੀਕ ਸਿੰਘ ਤੇ ਹੋਰ ਮੁਲਜ਼ਮ ਕਿਥੇ ਲੁਕੇ ਹੋਏ ਸਨ?

ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਅਕਾਲੀ ਆਗੂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅਮਰੀਕ ਸਿੰਘ ਤੇ ਦੂਜਾ ਮੁਲਜ਼ਮ ਦਿਪੇਸ਼ ਜੋ ਕਿ ਦੂਜੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਵਿਸ਼ਵਾਸਪਾਤਰ ਹੈ, ਇਹਨਾਂ ਕਾਂਗਰਸੀ ਵਿਧਾਇਕਾਂ ਦੀਆਂ ਕੇਵਲ ਕਠਪੁਤਲੀਆਂ ਹਨ। ਉਹਨਾਂ ਕਿਹਾ ਕਿ ਲਾਕਡਾਊਨ ਦੌਰਾਨ ਹਜ਼ਾਰਾਂ ਕਰੋੜਾਂ ਰੁਪਏ ਦਾ ਵਪਾਰ ਕੀਤਾ ਗਿਆ ਹੈ। ਇਹ ਗੈਂਗ ਫੈਕਟਰੀ ਚਲਾ ਰਿਹਾ ਸੀ ਤੇ ਇਹ ਸਰਹੱਦ ਪਾਰ ਹਰਿਆਣਾ ਤੱਕ ਸ਼ਰਾਬ ਦੀ ਸਮਗਲਿੰਗ ਕਰ ਰਿਹਾ ਸੀ। ਇਸ ਸਭ ਦੇ ਬਾਵਜੂਦ ਸੂਬੇ ਦੀ ਪੁਲਿਸ ਇਸ ਮਾਮਲੇ ਵਿਚ ਹੌਲੀ ਰਫਤਾਰ ਨਾਲ ਚਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜੱਦੀ ਜ਼ਿਲ੍ਹਾ ਹੋਣ ਕਾਰਨ ਪੁਲਿਸ ਨੂੰ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਲਈ ਸਪਸ਼ਟ ਨਿਰਦੇਸ਼ ਨਹੀਂ ਦਿੱਤੇ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਹ ਵਿਧਾਇਕਾਂ ਦਾ ਬਚਾਅ ਨਾ ਕਰਨ। ਇਹ ਰਾਜ ਦੇ ਖ਼ਜ਼ਾਨੇ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨਾਲ ਵੀ ਵੱਡਾ ਅਨਿਆਂ ਹੋਵੇਗਾ ਕਿਉਂਕਿ ਇਹਨਾਂ ਲੋਕਾਂ ਨੂੰ ਸ਼ਰਾਬ ਦੇ ਨਾਂ ‘ਤੇ ਜ਼ਹਿਰ ਸਪਲਾਈ ਕੀਤਾ ਜਾਂਦਾ ਰਿਹਾ ਹੈ।

ਪੰਜਾਬ ਦੀ ਏਸ ਧੀ ਨੇ Canada ਨੂੰ ਮਾਰੀ ਠੋਕਰ | ਪੁੱਤ ਬਣ ਕੇ ਖੇਤਾਂ ‘ਚ ਚਲਾਉਂਦੀ ਐ ਟਰੈਕਟਰ

ਮਲੂਕਾ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਆਬਕਾਰੀ ਵਿਭਾਗ ਨੂੰ ਪਏ 5600 ਕਰੋੜ ਰੁਪਏ ਦੇ ਮਾਲੀਆ ਘਾਟੇ ਦੇ ਪਿਛੇ ਦੋਸ਼ੀਆਂ ਦੀ ਹਾਲੇ ਸ਼ਨਾਖਤ ਹੋਣੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੇ ਖਿਲਾਫ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਉਸਦੀ ਕੀੜੀ ਅਫਗਾਨਾ ਜ਼ਿਲ੍ਹਾ ਗੁਰਦਾਸਪੁਰ ਵਿਚਲੀ ਡਿਸਟੀਲਰੀ ਵਿਚੋਂ ਦੋ ਟਰੱਕ ਭਰ ਕੇ ਨਜਾਇਜ਼ ਸ਼ਰਾਬ ਫੜੀ ਗਈ ਸੀ। ਉਹਨਾਂ ਕਿਹਾ ਕਿ ਘਾਟਿਆਂ ਦੇ ਬਾਵਜੂਦ ਸ਼ਰਾਬ ਦੇ ਠੇਕੇਦਾਰਾਂ ਨੂੰ 673 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ।

Canada ‘ਚ ਮੀਂਹ ਤੇ ਗੜ੍ਹਿਆਂ ਨੇ ਸਭ ਬਰਬਾਦ ਕੀਤਾ | Calgary | Weather | Thunder Storm

ਉਹਨਾਂ ਕਿਹਾ ਕਿ ਇਸ ਸਭ ਨੇ ਲੋਕਾਂ ਵਿਚ ਗਲਤ ਸੰਦੇਸ਼ ਦਿੱਤਾ ਹੈ ਕਿ ਕਾਂਗਰਸ ਸਰਕਾਰ ਸਿਰਫ ਇਸ ਲਈ ਸ਼ਰਾਬ ਮਾਫੀਆ ਦਾ ਬਚਾਅ ਕਰ ਰਹੀ ਹੈ ਕਿਉਂਕਿ ਇਸਦੇ ਆਗੂਆਂ ਦਾ ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਸਮਗਲਿੰਗ ਵਿਚ ਹਿੱਸਾ ਹੈ। ਉਹਨਾਂ ਕਿਹਾ ਕਿ ਹੁਣ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਗਾਂਧੀ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਮਾਮਲੇ ਦਾ ਸੱਚ ਦੱਸਣ ਤੇ ਇਹ ਦੱਸਣ ਕਿ ਕੀ ਦੋਵਾਂ ਵਿਧਾਇਕਾਂ ਨੂੰ ਉਹਨਾਂ ਤੋਂ ਆਸ਼ੀਰਵਾਦ ਹਾਸਲ ਸੀ? ਉਹਨਾਂ ਕਿਹਾ ਕਿ ਜਿਥੇ ਤੱਕ ਮੁੱਖ ਮੰਤਰੀ ਦਾ ਸਵਾਲ ਹੈ, ਜੇਕਰ ਉਹ ਸ਼ਰਾਬ ਮਾਫੀਆ ਦੇ ਅੱਗੇ ਬੇਵਸ ਹਨ ਤਾਂ ਉਹਨਾਂ ਨੂੰ ਸਾਰੇ ਮਾਮਲੇ ਦੀ ਸੀ ਬੀ ਆਈ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button