Breaking NewsD5 specialInternationalNews

ਗਰਲਫ੍ਰੈਂਡ ਨੇ ਅਪਾਣੇ ਪ੍ਰੇਮੀ ਨੂੰ BMW ਕਾਰ ਅਤੇ ਘਰ ਕੀਤਾ Gift

ਚੀਨ : ਅੱਜ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਪਿਆਰ ਦੇ ਲਈ ਜਾਂ ਵਿਆਹ ਦੇ ਲਈ ਪ੍ਰਪੋਜ਼ ਕਰਦੇ ਸਮੇਂ ਲੜਕੇ ਆਪਣੇ ਪ੍ਰੇਮਿਕਾ ਨੂੰ ਗਿਫ਼ਟ ਦਿੰਦੇ ਹਨ ਪਰ ਚੀਨ ਦੀ ਇੱਕ ਲੜਕੀ ਨੇ ਆਪਣੇ ਪ੍ਰੇਮੀ ਨੂੰ ਪ੍ਰਪੋਜ਼ ਕਰਦੇ ਸਮੇਂ ਇੰਨੇ ਮਹਿੰਗੇ ਗਿਫ਼ਟ ਦਿੱਤੇ ਹਨ ਕਿ ਉਹ ਸ਼ੋਸ਼ਲ ਮੀਡੀਆ ਵਾਇਰਲ ਹੋ ਗਈ।

ਖੂਬਸੂਰਤ ਚਿੱਟੇ ਪਹਿਰਾਵੇ ‘ਚ ਸਜੀ
ਚੀਨ ਦੀ ਇਸ ਕੁੜੀ ਦੀ ਨਾਮ ਹੈ ਸਿਆਓਜਿੰਗ ਨੇ ਪ੍ਰਪੋਜਲ ਤੋਂ ਪਹਿਲਾਂ ਖੁਦ ਚੰਗੀ ਤਰ੍ਹਾਂ ਤਿਆਰ ਹੋਈ। ਉਸਨੇ ਚਿੱਟੇ ਰੰਗ ਦਾ ਗਾਊਨ ਪਾਇਆ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਪ੍ਰੇਮੀ ਨੂੰ ਉੱਥੇ ਬੁਲਾਇਆ, ਜਿੱਥੇ ਸਭ ਤੋਂ ਪਹਿਲਾਂ ਮਿਲੇ ਸਨ
ਸਿਆਓਜਿੰਗ ਨੇ ਆਪਣੇ ਪ੍ਰੇਮੀ ਸਿਆਓਕੋ ਨੂੰ ਵਿਆਹ ਲਈ ਪ੍ਰਪੋਜ਼ ਕਰਨ ਲਈ ਉਸ ਜਗ੍ਹਾ ਬੁਲਾਇਆ ਜਿੱਥੇ ਪਹਿਲੀ ਵਾਰ ਉਹ ਦੋਵੇਂ ਇੱਕ ਸਾਲ ਪਹਿਲਾਂ ਮਿਲੇ ਸਨ।

ਢੀਂਡਸਾ ਦੀ ਬਗਾਵਤ ‘ਤੇ ਸੁਖਬੀਰ ਦਾ, ਪਹਿਲਾ ਵੱਡਾ ਬਿਆਨ, ਬਾਦਲ ਦੇ ਪੁੱਤ ਨੇ ਕਰਾਤਾ ਢੀਂਡਸਾ ਚੁੱਪ!

ਫੁੱਲਾਂ ਦੇ ਗੁਲਦਸਤੇ ‘ਚ ਰੱਖੀ ਸੀ BMW ਦੀ ਚਾਬੀ
ਸਿਆਓਜਿੰਗ ਨੇ ਪ੍ਰੇਮੀ ਸਿਆਓਕੋ ਦੇ ਆਉਣ ਤੋਂ ਬਾਅਦ ਉਸਨੂੰ ਫੁੱਲਾਂ ਦਾ ਖੂਬਸੂਰਤ ਗੁਲਦਸਤਾ ਗਿਫਟ ਕੀਤਾ। ਜਿਸ ਵਿੱਚ BMW car ਦੀ ਚਾਬੀ ਰੱਖੀ ਸੀ। ਸਿਆਓਜਿੰਗ ਨੇ ਸਿਆਓਕੋ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਜਿਨ੍ਹਾਂ ਤਿਆਗ ਕਰਦੇ ਹੋ, ਉਸਦੇ ਬਦਲੇ ਇਹ ਛੋਟਾ ਜਿਹਾ ਤੋਹਫਾ ਹੈ।

ਫਿਰ ਦਿੱਤੇ ਘਰ ਦੇ ਦਸਤਾਵੇਜ਼
ਸਿਆਓਜਿੰਗ ਨੇ ਇਸ ਤੋਂ ਬਾਅਦ ਸਿਆਓਕੋ ਨੂੰ ਘਰ ਦੇ ਦਸਤਾਵੇਜ਼ ਦਿੱਤੇ। ਇਸ ਸਰਪ੍ਰਾਇਜ ਪ੍ਰਪੋਜ਼ਲ ਦੀ ਤਿਆਰੀ ਸਿਆਓਜਿੰਗ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਤਿਆਰ ਕੀਤੀ ਸੀ। ਇਸ ਤੋਹਫੇ ਨਾਲ ਪ੍ਰੇਮੀ ਸਿਆਓਕੋ ਬਹੁਤ ਖੁਸ਼ ਹੋਇਆ ਅਤੇ ਉਸਨੇ ਵਿਆਹ ਦਾ ਪ੍ਰਪੋਜ਼ਲ ਮੰਨ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button