Breaking NewsD5 specialNewsPoliticsPunjab

ਕਾਂਗਰਸੀ ਨੇ 26 ਜਨਵਰੀ ਸਮਾਗਮ ‘ਚ ਕੱਢੀ ਭੈਣ ਦੀ ਗਾਲ਼! ਆਪਸ ‘ਚ ਹੀ ਹੋ ਗਏ ਜੁੰਡਮ-ਜੁੰਡੀ (ਵੀਡੀਓ)

ਮੋਗਾ : ਅੱਜ 26 ਜਨਵਰੀ ਹੈ ਜਿਸ ਨੂੰ ਲੈ ਕੇ ਥਾਂ ਥਾਂ ਤੇ ਗਣਤੰਤਰ ਦਿਹਾੜੇ ਦੇ ਸਮਾਗਮ ਕਰਵਾਏ ਗਏ। ਜਿਨ੍ਹਾਂ ਵਿੱਚ ਅਨੇਕਾਂ ਸਿਆਸਤਦਾਨਾਂ ਨੇ ਭਾਗ ਲਿਆ ਪਰ ਮੋਗਾ ਵਿਖੇ ਮਨਾਏ ਗਏ ਗਣਤੰਤਰ ਦਿਹਾੜੇ ਤੇ ਕਾਂਗਰਸੀ ਲੀਡਰਾਂ ਨੇ ਵੱਖਰਾ ਹੀ ਡਰਾਮਾ ਪੇਸ਼ ਕੀਤਾ। ਮਾਮਲਾ ਸਮਾਗਮ ਦੌਰਾਨ ਸਟੇਜ ਤੋਂ ਆਪਣਾ ਨਾਮ ਨਾ ਬੋਲੇ ਜਾਣ ਭਖਿਆ, ਜਦੋਂ ਕਾਂਗਰਸ ਦੇ ਸੀਨੀਅਰ ਆਗੂ ਤਾਰਾ ਸਿੰਘ ਸੰਧੂ ਤੇ ਹੋਰ ਲੀਡਰ, ਸਟੇਜ ਤੇ ਨਾਂ ਬੋਲ ਰਹੇ ਅਧਿਕਾਰੀ ਨਾਲ ਤੜਿੰਗ ਹੋ ਗਏ।

Read Also ਮੁੱਖ ਮੰਤਰੀ ਨੇ ਕੱਢੀ ਭੈਣ ਦੀ ਗਾਲ਼ (ਵੀਡੀਓ)

ਕਾਂਗਰਸੀ ਲੀਡਰ ਤਾਰਾ ਸਿੰਘ ਤੇ ਹਰੀ ਸਿੰਘ ਦੇ ਕੁਝ ਸਮਰਥਕਾਂ ਨੇ ਆਪਣੇ ਲੀਡਰ ਦੀ ਹੇਠੀ ਹੁੰਦਿਆਂ ਵੇਖ ਸਟੇਜ ਤੇ ਇਕੱਠ ਕਰ ਲਿਆ ਅਤੇ ਅਧਿਕਾਰੀ ਨੂੰ ਖਰੀਆਂ ਖਰੀਆਂ ਸੁਣਾਈਆਂ ਇਸ ਦੌਰਾਨ ਕਾਂਗਰਸੀ ਆਗੂ ਗੰਦੀਆਂ ਗਾਲਾਂ ਕੱਢਦੇ ਵੀ ਸੁਣਾਈ ਦਿੱਤੇ। ਦੱਸ ਦਈਏ ਕਿ ਮੋਗਾ ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਪਰ ਇਸ ਤੋਂ ਪਹਿਲਾਂ ਹੀ ਉੱਥੇ ਪੁਆੜਾ ਪੈ ਗਿਆ। ਤਾਰਾ ਸਿੰਘ ਸੰਧੂ ਡੀਪੀਆਰਓ ਵੱਲੋਂ ਸਟੇਜ ਤੋਂ ਨਾਮ ਨਾ ਬੋਲੇ ਜਾਣ ਤੇ ਖਫਾ ਹੋ ਗਏ। ਲੀਡਰ ਔਖੇ ਸਨ ਕਿ ਡੀਪੀਆਰਓ ਵੱਲੋਂ ਉਨ੍ਹਾਂ ਦਾ ਨਾਂਅ ਨਹੀਂ ਬੋਲਿਆ ਗਿਆ ਅਤੇ ਉਨ੍ਹਾਂ ਦੀ ਥਾਂ ਅਕਾਲੀ ਦਲ ਤੋਂ ਕਾਂਗਰਸ ਚ ਸ਼ਾਮਲ ਹੋਏ ਜਗਰੂਪ ਸਿੰਘ ਤੇ ਉਨ੍ਹਾਂ ਦੇ ਪੁੱਤਰ ਦਾ ਨਾਂਅ ਬੋਲ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button