PunjabBreaking NewsD5 specialNewsPolitics

ਕਾਂਗਰਸੀਆਂ ਨੇ ਕਾਂਗਰਸੀਆਂ ਦੇ ਗਿੱਟਿਆਂ ’ਚ ਮਾਰੀਆਂ ਗੋਲੀਆਂ (ਵੀਡੀਓ)

ਬਟਾਲਾ : ਜਿਵੇਂ ਜਿਵੇਂ ਪੰਚਾਇਤੀ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਪਿੰਡਾਂ ਵਿੱਚ ਧੜੇਬੰਦੀ ਦਾ ਸ਼ਿਕਾਰ ਹੋਏ ਲੋਕਾਂ ਵਿਚਾਲੇ ਆਪਸੀ ਝੜਪਾਂ ਵੀ ਵਧਦੀਆਂ ਜਾ ਰਹੀਆਂ ਨੇ। ਇਸ ਵਾਰ ਮਾਮਲਾ ਬਟਾਲਾ ਦੇ ਪਿੰਡ ਚੱਠਾ ‘ਚ ਵਾਪਰਿਆ, ਜਿਥੇ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਦੋ ਗੁੱਟਾਂ ਚ ਖੂਨੀ ਝੜਪ ਹੋ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ‘ਚ ਜ਼ਖ਼ਪੀ ਹੋਈ ਨੌਜਵਾਨ ਮੁਤਾਬਕ ਉਨ੍ਹਾਂ ਤੇ ਹਮਲਾ ਕਰਨ ਕੋਈ ਹੋਰ ਨਹੀਂ ਮੋਸਟ ਵਾਂਟੇਡ ਗੈਂਗਸਟਰ ਹੈਰੀ ਮਜੀਠੀਆ ਹੈ। ਜਿਸਨੇ ਕਿ ਉਸ ਤੇ ਚਾਰ ਗੋਲੀਆਂ ਦਾਗੀਆਂ, ਜਿਨ੍ਹਾ ਚੋਂ ਇੱਕ ਗੋਲੀ ਉਸਦੇ ਪੈਰ ਵਿੱਚ ਆ ਵੱਜੀ।

Read Also ਸਰਪੰਚੀ ਲਈ ਕਾਂਗਰਸੀਆਂ ਨੇ ਕੁੱਟੇ ਕਾਂਗਰਸੀ (ਵੀਡੀਓ)

ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਿਸ ਇਸ ਪੂਰੇ ਮਾਮਲੇ ‘ਚ ਗੈਂਗਸਟਰ ਹੈਰੀ ਮਜੀਠੀਆ ਦੀ ਸਮੂਲੀਅਤ ਵਾਲੇ ਸਵਾਲਾਂ ਤੋਂ ਟਾਲਾ ਵੱਟਦੀ ਨਜ਼ਰ ਆਈ। ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਬੀਤੇ ਦਿਨੀਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਤੇ ਪੱਟੀ ਦੇ ਨੋਸ਼ਿਹਰਾ ਪੰਨੂਆਂ ਵਿੱਚ ਕੁੱਝ ਅਜਿਹੀਆਂ ਹੀ ਝੜਪਾਂ ਹੋਈਆਂ ਪਰ ਪੁਲਿਸ ਪ੍ਰਸਾਸ਼ਨ ਮੌਕੇ ਦੀ ਨਾਜ਼ੁਕਤਾ ਨੂੰ ਸਮਝਦਿਆਂ ਹੋਇਆਂ ਵੀ ਇਹ ਸਭ ਕੁੱਝ ਰੋਕਣ ‘ਚ ਨਾਕਾਮ ਦਿਖਾਈ ਦੇ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button