EntertainmentNews

ਕਰੋੜਾਂ ਦੀ ਸੰਪਤੀ ਦੀ ਮਾਲਕਣ ਹੈ ਰਾਖੀ ਸਾਵੰਤ

ਮੁੰਬਈ : ਹਰ ਗੱਲ ‘ਚ ਆਪਣਾ ਵੱਖਰਾ ਨਜਰੀਆ ਰੱਖਣ ਵਾਲੀ ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਫਿਲਹਾਲ ਬਾਲੀਵੁੱਡ ਤੋਂ ਦੂਰ ਹੈ। ਉਸ ਕੋਲ ਹੁਣ ਨਾ ਤਾਂ ਕੋਈ ਵਿਗਿਆਪਨ ਤੇ ਨਾ ਹੀ ਕੋਈ ਫਿਲਮ ਹੈ ਪਰ ਮਾਣਹਾਨੀ ਦਾ ਕੇਸ ਕਰਨ ‘ਚ ਉਹ ਸਭ ਤੋਂ ਅੱਗੇ ਰਹਿੰਦੀ ਹੈ। ਹਾਲ ਹੀ ‘ਚ ਜਦੋਂ ਤਨੁਸ਼੍ਰੀ ਨੇ ਰਾਖੀ ਸਾਵੰਤ ‘ਤੇ 10 ਕਰੋੜ ਦਾ ਮਾਣਹਾਨੀ ਦਾ ਕੇਸ ਕੀਤਾ ਤਾਂ ਰਾਖੀ ਨੇ ਜਵਾਬ ‘ਚ 50 ਕਰੋੜ ਦੇ ਕੇਸ ਦੀ ਧਮਕੀ ਦੇ ਦਿੱਤੀ। ਜੇਕਰ ਰਾਖੀ ਸਾਵੰਤ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਸ ਕੋਲ ਮੁੰਬਈ ‘ਚ ਦੋ ਫੈਲਟ ਹਨ ਤੇ ਇਕ ਬੰਗਲਾ ਹੈ, ਜਿਸ ਦੀ ਕੀਮਤ 11 ਕਰੋੜ ਰੁਪਏ ਹੈ।

Read Also ਬਾਲੀਵੁੱਡ ਐਕਟਰ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਜ਼ਮਾਨਤ

ਇਨ੍ਹਾਂ ਹੀ ਨਹੀਂ ਇੰਟਰਨੈੱਟ ‘ਤੇ ਮੌਜੂਦ ਆਂਕੜਿਆਂ ਦੀ ਮੰਨੀਏ ਤਾਂ ਰਾਖੀ ਕਰੀਬ 30 ਕਰੋੜ ਦੀ ਸੰਪਤੀ ਦੀ ਮਾਲਕਣ ਹੈ ਤੇ ਇਹ ਸੰਪਤੀ ਉਸ ਨੇ ਖੁਦ ਬਣਾਈ ਹੈ। ਰਾਖੀ ਕੋਲ 21.6 ਲੱਖ ਰੁਪਏ ਦੀ ਸ਼ਾਨਦਾਰ ਗੱਡੀ ਹੈ। ਰਾਖੀ ਦੀ ਕਮਾਈ ਜ਼ਿਆਦਾਤਰ ਸਟੇਜ ਪ੍ਰਫਾਰਮੈਂਸ ਤੋਂ ਆਉਂਦੀ ਹੈ। ਫਿਲਮ ‘ਅਗਨੀਚੱਕਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਰਾਖੀ ਨੇ ਬਾਲੀਵੁੱਡ ‘ਚ ਕਈ ਹਿੱਟ ਆਈਟਮ ਗੀਤ ਦਿੱਤੇ ਹਨ। ਇਨ੍ਹਾਂ ਹੀ ਨਹੀਂ ਰਾਖੀ ਨੇ ਆਪਮੀ ਗੱਲਾਂ ਨਾਲ ਮੀਡੀਆ ‘ਚ ਕਾਪੀ ਲਾਈਮਲਾਈਟ ਲੁੱਟੀ ਪਰ ਉਸ ਤੋਂ ਜ਼ਿਆਦਾਤਰ ਉਹ ਆਪਣੇ ਖਰਾਬ ਕੱਪੜਿਆਂ ਕਾਰਨ ਚਰਚਾ ‘ਚ ਰਹੀ ਹੈ। ਰਾਖੀ ਸਾਵੰਤ ਨੇ ਸਾਲ 2009 ‘ਚ ਰਿਐਲਿਟੀ ਸ਼ੋਅ ‘ਚ ਟੋਰਾਂਟੋ ਦੇ ਇਕ ਪ੍ਰਤੀਯੋਗੀ ਨਾਲ ਵਿਆਹ ਕਰਵਾ ਲਿਆ ਸੀ ਤੇ ਕੁਝ ਮਹੀਨੇ ਬਾਅਦ ਹੀ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button