Breaking NewsD5 specialNewsSportsTop News

ਪਹਿਲੀ ਵਾਰ ਫ੍ਰੈਂਚ ਓਪਨ ਸੈਮੀਫਾਈਨਲ ‘ਚ ਪੁੱਜੇ Marin Cilic

ਪੈਰਿਸ : ਕ੍ਰੋਏਸ਼ੀਆ ਦੇ ਮਰੀਨ ਸਿਲਿਕ ਨੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ‘ਚ ਆਂਦਰੇ ਰੂਬਲੇਵ ਨੂੰ ਹਰਾ ਕੇ ਪਹਿਲੀ ਵਾਰ ਟੂਰਨਾਮੈਂਟ ਦੇ ਆਖ਼ਰੀ ਚਾਰ ‘ਚ ਪ੍ਰਵੇਸ਼ ਕਰ ਲਿਆ ਹੈ। ਸਿਲਿਕ ਨੇ ਕੋਰਟ ਫਿਲਿਪ ਚੇਟ੍ਰੀਟ ‘ਚ ਚਾਰ ਘੰਟੇ 10 ਮਿੰਟ ਤਕ ਚਲੇ ਮੁਕਾਬਲੇ ‘ਚ ਰੂਬਲੇਵ ਨੂੰ 5-7, 6-3, 6-4, 3-6, 7-6 (10-2) ਨਾਲ ਹਰਾਇਆ। ਜਿੱਤ ਤੋਂ ਬਾਅਦ ਸਿਲਿਕ ਨੇ ਕਿਹਾ, ‘ਆਂਦਰੇ ਨੇ ਬਿਹਤਰੀਨ ਟੈਨਿਸ ਖੇਡਿਆ, ਪਰ ਸਾਡੇ ‘ਚੋਂ ਇਕ ਹੀ ਅੱਗੇ ਜਾ ਸਕਦਾ ਸੀ। ਅੱਜ ਮੇਰਾ ਦਿਨ ਸੀ।’ ਕ੍ਰੋਏਸ਼ੀਆ ਦੇ ਸਿਲਿਕ ਚਾਰੋ ਗ੍ਰੈਂਡ ਸਲੈਮ ਪ੍ਰਤੀਯੋਗਤਾਵਾਂ ਦੇ ਸੈਮੀਫਾਈਨਲ ‘ਚ ਪੁੱਡਣ ਵਾਲੇ ਪੰਜਵੇਂ ਖਿਡਾਰੀ ਬਣ ਗਏ ਹਨ।

ਸਿੱਧੂ ਮੂਸੇਵਾਲਾ ਦੇ ਕਾ+ਤਿਲ ਗ੍ਰਿਫਤਾਰ? ਮਾਨ ਸਰਕਾਰ ਦਾ ਵੱਡਾ ਫੈਸਲਾ | D5 Channel Punjabi

ਇਸ ਤੋਂ ਪਹਿਲਾਂ ਰਾਫੇਲ ਨਡਾਲ, ਨੋਵਾਕ ਜੋਕੋਵਿਚ, ਰੋਜਰ ਫੈਡਰਰ ਤੇ ਐਂਡੀ ਮਰੇ ਅਜਿਹਾ ਕਰ ਚੁੱਕੇ ਹਨ। ਹੁਣ ਸਿਲਿਕ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ‘ਚ ਵਿਸ਼ਵ ਦੇ 8ਵੇਂ ਨੰਬਰ ਦੇ ਖਿਡਾਰੀ ਕੈਸਪਰ ਰੂਡ ਦਾ ਸਾਹਮਣਾ ਕਰਨਗੇ। ਇਸ ਤੋਂ ਇਲਾਵਾ ਪੁਰਸ਼ ਸਿੰਗਲ ਸੈਮੀਫਾਈਨਲ ‘ਚ ਰਾਫੇਲ ਨਡਾਲ ਤੇ ਅਲੈਕਜ਼ੈਂਡਰ ਆਹਮੋ-ਸਾਹਮਣੇ ਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button