Breaking NewsD5 specialNewsPunjab

ਕਰੋਨਾ ਵਾਇਰਸ ਕਰਕੇ ਜ਼ਰੂਰੀ ਪਾਸ ਨਾ ਹੋਣ ਕਾਰਨ ਬੈਰੰਗ ਪਰਤੇ ਡੀਜੀਪੀ ਸੁਮੇਧ ਸੈਣੀ

ਕੀਰਤਪੁਰ ਸਾਹਿਬ : ਅੱਜ ਤੜਕਸਾਰ ਕਰੀਬ ਚਾਰ ਵਜੇ ਜਦੋਂ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਆਪਣੇ ਦੋ ਦੋਸਤਾਂ ਦੇ ਨਾਲ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਕੀਰਤਪੁਰ ਸਾਹਿਬ ਤੋਂ ਕਰੀਬ ਦਸ ਕਿਲੋਮੀਟਰ ਦੂਰ ਪੈਂਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਉੱਤੇ ਪਹੁੰਚੇ ਤਾਂ ਉਥੋਂ ਦੀ ਪੁਲੀਸ ਨੇ ਉਨ੍ਹਾਂ ਨੂੰ ਹਿਮਾਚਲ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਹਾਲਾਂਕਿ ਸਾਬਕਾ ਪੁਲੀਸ ਮੁਖੀ ਵੱਲੋਂ ਉੱਚ ਅਧਿਕਾਰੀਆਂ ਦੇ ਨਾਲ ਗੱਲ ਵੀ ਕੀਤੀ ਗਈ ਪਰ ਉਨ੍ਹਾਂ ਕੋਲ ਨਿਰਧਾਰਤ ਪਾਸ ਨਾ ਹੋਣ ਕਰਕੇ ਉੱਥੋਂ ਬੈਰੰਗ ਪਰਤਣਾ ਪਿਆ।

ਆਹ ਵੇਖੋ ਸ਼ਰਾਬ ਦੇ ਠੇਕੇ ‘ਤੇ ਥਾਣੇਦਾਰ ਦਾ ਐਕਸ਼ਨ, ਸ਼ਰਾਬੀਆਂ ਦਾ ਕੀ ਬਣੂ? Thanedar da Action

ਇਸ ਦੀ ਪੁਸ਼ਟੀ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਐਸਪੀ ਦਿਵਾਕਰ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵਜੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕੀਰਤਪੁਰ ਸਾਹਿਬ ਤੋਂ ਕੁਝ ਦੂਰੀ ਤੇ ਸਥਿਤ ਗਰਾ ਮੋੜਾ ਕੋਲ ਲਗਾਏ ਗਏ ਨਾਕੇ ਤੋਂ ਹਿਮਾਚਲ ਪੁਲੀਸ ਨੇ ਜਦੋਂ ਅੱਜ ਤੜਕੇ ਚਾਰ ਵਜੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਲਈ ਨਿਰਧਾਰਿਤ ਈ ਪਾਸ ਦਿਖਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਕੋਲ ਪਾਸ ਨਾ ਹੋਣ ਦੀ ਸੂਰਤ ਵਿੱਚ ਹਿਮਾਚਲ ਅੰਦਰ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਜਿਸ ਉਪਰੰਤ ਸਾਬਕਾ ਪੁਲੀਸ ਮੁਖੀ ਵੱਲੋਂ ਸਬੰਧਤ ਡੀਐੱਸਪੀ ਨਾਲ ਗੱਲ ਕੀਤੀ ਗਈ ਅਤੇ ਡੀਐਸਪੀ ਨੇ ਫਿਰ ਇਸ ਮਾਮਲੇ ਬਾਰੇ ਮੈਨੂੰ ਫੋਨ ਕਰਕੇ ਸੂਚਿਤ ਕੀਤਾ।

ਸ਼ਰਾਬ ਵੇਚਣ ਲਈ ਗੁਰਦੁਆਰੇ ਤੇ ਮੰਦਰਾਂ ਦੇ ਸਪੀਕਰ ‘ਚੋਂ ਅਨਾਊਸਮੈਂਟ ਕਰਨਗੇ ਗ੍ਰੰਥੀ ਤੇ ਪੁਜਾਰੀ? D5 Channel Punjabi

ਜਿਸ ਤੋਂ ਬਾਅਦ ਮੈਂ ਖੁਦ ਸਾਬਕਾ ਪੁਲੀਸ ਮੁਖੀ ਨੂੰ ਫੋਨ ਕਰਕੇ ਇਹ ਆਖਿਆ ਕਿ ਜੇਕਰ ਤੁਹਾਡੇ ਕੋਲ ਪਾਸ ਨਹੀਂ ਹੈ ਤਾਂ ਤੁਹਾਨੂੰ ਹਿਮਾਚਲ ਪ੍ਰਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਡੀਜੀਪੀ ਸਮੇਤ ਸੈਣੀ ਆਪਣੇ ਦੋ ਦੋਸਤਾਂ ਦੇ ਨਾਲ ਆਪਣੀ ਇਨੋਵਾ ਗੱਡੀ ਲੈ ਕੇ ਵਾਪਸ ਪਰਤ ਗਏ। ਐਸਪੀ ਦਿਵਾਕਰ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜੋ ਨਿਯਮ ਬਣਾਏ ਗਏ ਹਨ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਜੇਕਰ ਆਮ ਆਦਮੀ ਵਾਸਤੇ ਜ਼ਰੂਰੀ ਹੈ ਤਾਂ ਉਹ ਵੀਆਈਪੀ ਲਈ ਵੀ ਜ਼ਰੂਰੀ ਹੁੰਦਾ ਹੈ ਹਾਲਾਂਕਿ ਮੇਰੇ ਖੁਦ ਦੇ ਮਾਪੇ ਕਾਂਗੜਾ ਜ਼ਿਲ੍ਹੇ ਵਿੱਚ ਹਨ ਪਰ ਮੈਂ ਇਨ੍ਹਾਂ ਨਿਯਮਾਂ ਦੇ ਸੱਦ ਕੇ ਉਨ੍ਹਾਂ ਨੂੰ ਵੀ ਇੱਥੇ ਨਹੀਂ ਲੈ ਕੇ ਆਇਆ ਹਾਂ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button