Breaking NewsIndiaNewsPoliticsPunjab

ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਸਿੱਧੂ ਨੂੰ ਇਮਰਾਨ ਖਾਨ ਦਾ ਇੱਕ ਹੋਰ ਸੱਦਾ,

ਲਾਹੌਰ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਤੇ ਦੋਵਾਂ ਦੇਸ਼ਾਂ ਵਿੱਚ ਬਣ ਰਹੀ ਸਹਿਮਤੀ ਨੂੰ ਦੇਖਦਿਆਂ ਸਿਆਸਤ ਆਪਣੀ ਚਰਮ ਸੀਮਾ ਤੇ ਜਾ ਪੁੱਜੀ ਹੈ। ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਟੱਕ ਲਾ ਕੇ ਸ਼ੁਰੂ ਕੀਤੇ ਜਾਣ ਵਾਲੇ ਉਸਾਰੀ ਕਾਰਜਾਂ ਮੌਕੇ ਰੱਖੇ ਜਾਣ ਵਾਲੇ ਨੀਂਹ ਪੱਥਰ ਮੌਕੇ ਕੀਤੇ ਜਾਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਵੀ ਕਰਤਾਰਪੁਰ ਆਉਣ ਦਾ ਸੱਦਾ ਦਿੱਤਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਲਾਂਘੇ ਨੂੰ ਖੁਲਵਾਉਣ ਲਈ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਧਿਰਾਂ ਸਿਹਰਾ ਲੈਣ ਦੀ ਦੌੜ੍ਹ ਵਿੱਚ ਸਿੱਧੂ ਦੇ ਮੁਕਾਬਲੇ ਭੱਜਣ ਲੱਗੀਆਂ ਹੋਈਆਂ ਹਨ

Read Also Arun Jaitley Press Conference on Kartarpur Sahib Corridor | ਕਰਤਾਰਪੁਰ ਸਾਹਿਬ ਲਾਂਘੇ ‘ਤੇ ਵੱਡਾ ਐਲਾਨ LIVE

ਸਿੱਧੂ ਉਨ੍ਹਾਂ ਨੂੰ ਪਛਾੜ ਕੇ ਇਸ ਦੌੜ੍ਹ ਵਿੱਚੋਂ ਇੰਨੇ ਅੱਗੇ ਲੰਘ ਜਾਣਗੇ ਕਿ ਵਿਰੋਧੀ ਉਨ੍ਹਾਂ ਦੀ ਸਪੀਡ ਦੇਖ ਕੇ ਰਸਤੇ ਵਿਚ ਹੀ ਸਾਹ ਛੱਡ ਸਕਦੇ ਹਨ। ਹਾਲਾਂਕਿ ਸਿੱਧੂ ਨੇ ਇਹ ਸੱਦਾ ਪ੍ਰਵਾਨ ਕੀਤਾ ਹੈ ਜਾਂ ਨਹੀਂ, ਹਾਲੇ ਇਸ ਬਾਰੇ ਸਪੱਸ਼ਟ ਨਹੀਂ ਹੋ ਪਾਇਆ ਹੈ ਪਰ ਇੰਨਾ ਜਰੂਰ ਹੈ ਕਿ ਨਵਜੋਤ ਸਿੱਧੂ ਦੀ ਇਹ ਦੂਜੀ ਪਾਕਿਸਤਾਨ ਫੇਰੀ ਪੰਜਾਬ ਹੀ ਨਹੀਂ ਦੇਸ਼ ਦੀ ਸਿਆਸਤ ਉੱਤੇ ਵੀ ਬਹੁਤ ਵੱਡਾ ਅਸਰ ਪਾਉਣ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਮੌਕੇ ਸਹੁੰ ਚੁੱਕ ਸਮਾਗਮ ਵਿੱਚੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵਾਪਸ ਪਰਤੇ ਸਨ ਤਾਂ ਉਸ ਵੇਲੇ ਸਿੱਧੂ ਦੇ ਲੱਖ ਕਹਿਣ ’ਤੇ, ਕਿ ਉਹ ਜੱਫੀ ਉਨ੍ਹਾਂ ਨੇ ਜਨਰਲ ਬਾਜਵਾ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਗੱਲ ਕੀਤੇ ਜਾਣ ਤੋਂ ਬਾਅਦ ਖੁਸ਼ ਹੋ ਕੇ ਪਾਈ ਸੀ,

 

ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਤਾਂ ਸਿੱਧੂ ਦਾ ਵਿਰੋਧ ਕਰਨਾ ਹੀ ਸੀ ਉਸ ਵੇਲੇ ਖੁਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਕਿ ਸਿੱਧੂ ਨੂੰ ਜਨਰਲ ਬਾਜਵਾ ਨਾਲ ਜੱਫੀ ਨਹੀਂ ਪਾਉਣੀ ਚਾਹੀਦੀ ਸੀ। ਉਸ ਸਮੇਂ ਇਹ ਮਾਮਲਾ ਇੱਥੋਂ ਤੱਕ ਸਿਆਸੀ ਰੰਗ ਲੈ ਗਿਆ ਸੀ ਕਿ ਇੱਕ ਵਿਅਕਤੀ ਨੇ ਤਾਂ ਪਟਨਾ ਵਿਖੇ ਸਿੱਧੂ ’ਤੇ ਅਦਾਲਤ ਵਿੱਚ ਦੇਸ਼ ਧ੍ਰੋਹ ਦਾ ਮੁਕਦਮਾ ਤੱਕ ਦਾਇਰ ਕਰ ਦਿੱਤਾ ਸੀ। ਹੁਣ ਜਦੋਂ ਸਿੱਧੂ ਵਲੋਂ ਉਸ ਵੇਲੇ ਕਹੀ ਗਈ ਗੱਲ ਸੱਚ ਹੋਣ ਜਾ ਰਹੀ ਹੈ ਤਾਂ ਵੀ ਚਾਰੇ ਪਾਸੇ ਇਹ ਲਾਂਘਾ ਖੁਲਵਾਏ ਜਾਣ ਲਈ ਸਿਹਰਾ ਲੈਣ ਦੀ ਸਿਆਸੀ ਦੌੜ੍ਹ ਲੱਗੀ ਹੋਈ ਹੈ। ਅਜਿਹੇ ਵਿੱਚ ਜਿੱਥੇ ਲੋਕਾਂ ਦੇ ਮਨਾਂ ਵਿੱਚ ਸਿੱਧੂ ਦਾ ਸਤਿਕਾਰ ਵਧਿਆ ਹੈ ਉੱਥੇ ਉਨ੍ਹਾਂ ਦੇ ਵਿਰੋਧੀ ਹੁਣ ਸਿੱਧੂ ਦਾ ਇਹ ਸਿਹਰਾ ਖੋਹ ਕੇ ਆਪਣੇ ਮੱਥੇ ਤੇ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ।

 

ਲੰਘੇ ਦਿਨ ਤੇਜ਼ੀ ਨਾਲ ਬਦਲੇ ਹਾਲਾਤ ਦੌਰਾਨ ਜਿੱਥੇ ਭਾਰਤ ਸਰਕਾਰ ਨੇ ਇਸ ਮਾਮਲੇ ਸਬੰਧੀ ਪਾਕਿਸਤਾਨ ਨੂੰ ਚਿੱਠੀ ਲਿਖਣ ਦੀ ਹਾਲੇ ਗੱਲ ਹੀ ਆਖੀ ਸੀ ਉਧਰੋਂ ਪਾਕਿਸਤਾਨ ਸਰਕਾਰ ਨੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕਰ ਦਿੱਤਾ। ਸ਼ਾਮ ਢਲਦਿਆਂ ਹੀ ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਹੋਰ ਕਦਮ ਚੁੱਕਿਆ ਤੇ ਭਾਰਤ ਵਾਲੇ ਪਾਸੇ ਇਹੋ ਜਿਹਾ ਹੀ ਨੀਂਹ ਪੱਥਰ 26 ਨਵੰਬਰ ਨੂੰ ਰੱਖੇ ਜਾਣ ਦਾ ਐਲਾਨ ਕਰ ਦਿੱਤਾ। ਲੋਕ ਸਭਾ ਚੋਣਾਂ ਸਿਰ ਤੇ ਹਨ, ਤੇ ਨੇੜੇ ਹੈ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ। ਅਜਿਹੇ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਵੇਗਾ ਕਿ ਲੋਕ ਆਪ ਖੁਦ ਕਹਿਣਗੇ ਕਿ ਜੀ ਸਦਕੇ ਕਰੋ ਸਿਆਸਤ ਜੇ ਅਜਿਹੀਆਂ ਸਿਆਸਤਾਂ ਨਾਲ ਲੋਕ ਭਲਾਈਆਂ ਹੁੰਦੀਆਂ ਹਨ ਤਾਂ ਹਰ ਕੋਈ ਖੁਸ਼ੀ ਖੁਸ਼ੀ ਇਸਨੂੰ ਕਬੂਲ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button