Breaking NewsIndiaNewsPoliticsPunjab

ਕਰਤਾਰਪੁਰ ਲਾਂਘੇ ਸਬੰਧੀ ਸਿੱਧੂ ਦਾ ਪਾਕਿ ਜਾਣ ਦਾ ਫ਼ੈਸਲਾ ਉਨ੍ਹਾਂ ਦੀ ਸੋਚ ਹੈ : ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦੇ ਦੌਰੇ ਨੂੰ ਉਨ੍ਹਾਂ ਦੇ ਸੋਚਣ ਦਾ ਤਰੀਕਾ ਦੱਸਿਆ। ਕੈਪਟਨ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ ਦੇ ਮੌਕੇ ‘ਤੇ ਬੋਲਦਿਆਂ ਕਿਹਾ ਕਿ ਜਿਸ ਸਮੇਂ ‘ਤੇ ਸਰਹੱਦ ਪਾਰ ਦੀਆਂ ਗੋਲੀਆਂ ਨਾਲ ਸਾਡੇ ਫੌਜੀ ਅਤੇ ਆਮ ਨਾਗਰਿਕ ਮਾਰੇ ਜਾ ਰਹੇ ਹੋਣ ਅਜਿਹੇ ਸਮੇਂ ‘ਤੇ ਉਹ ਪਾਕਿਸਤਾਨ ਜਾਣ ਦੇ ਵਾਰੇ ਸੋਚ ਵੀ ਨਹੀਂ ਸਕਦੇ। ਪੰਜਾਬ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੁਆਰਾ ਬੁੱਧਵਾਰ ਨੂੰ ਹੋਣ ਵਾਲੇ ਸਮਾਰੋਹ ਦਾ ਸੱਦਾ ਸਵੀਕਾਰ ਕਰ ਲਿਆ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੱਦੇ ਤੋਂ ਕਿਨਾਰਾ ਕਰ ਲਿਆ ਹੈ। ਕੈਪਟਨ ਸੀਮਾ ਪਾਰ ਤੋਂ ਉਨ੍ਹਾਂ ਦੇ ਰਾਜ ਵਿੱਚ ਫੈਲਾਏ ਜਾ ਰਹੇ ਅੱਤਵਾਦ ਨੂੰ ਇਸਦੇ ਪਿੱਛੇ ਦੀ ਵਜ੍ਹਾ ਦੱਸਿਆ ਹੈ।

Read Also ਬਾਦਲਾਂ ਨਾਲ ਭਿੜਨ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਗਰਜਵਾਂ ਭਾਸ਼ਣ (ਵੀਡੀਓ)

ਆਪਣੇ ਪਾਕਿਸਤਾਨ ਦੌਰੇ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਸਿੱਧੂ ਨੇ ਕਰਤਾਰਪੁਰ ਲਾਂਘੇ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਦਮ ਨਾਲ ਹੀ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਦੀ ਸ਼ੁਰੂਆਤ ਹੋ ਸਕਦੀ ਹੈ। ਸਿੱਧੂ ਨੇ ਕਿਹਾ ਇਹ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਚੁੱਕਿਆ ਗਿਆ ਚੰਗਾ ਕਦਮ ਹੈ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਤੁਸੀ ਇੱਕ ਕਦਮ ਵਧਾਓ ਤੇ ਉਹ ਦੋ ਕਦਮ ਵਧਾਉਣਗੇ। ਹੁਣ ਤੁਸੀਂ ਇੱਕ ਕਦਮ ਚੁੱਕਿਆ ਅਗਲੇ ਦਿਨ ਹੀ ਉਨ੍ਹਾਂ ਲੋਕਾਂ ਨੇ ਇਸਦਾ ਉਦਘਾਟਨ ਕਰਨ ਦਾ ਐਲਾਨ ਕਰ ਦਿੱਤਾ। ਸੀਐਮ ਨੇ ਕਿਹਾ ਕਿ ਇੱਕ ਜਵਾਨ ਹੋਣ ਦੇ ਨਾਤੇ ਉਹ ਪਾਕਿਸਤਾਨ ਦੁਆਰਾ ਭਾਰਤ ਦੀ ਫੌਜ ਦਾ ਮਾਰੇ ਜਾਣਾ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੇ ਗੁਆਂਢੀ ਦੇਸ਼ ਨਾ ਜਾਣ ਦਾ ਫੈਸਲਾ ਲਿਆ ਹੈ। ਸਿੱਧੂ ਦੇ ਪਾਕਿਸਤਾਨ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦੇ ਫੈਸਲੇ ‘ਤੇ ਕੈਪਟਨ ਨੇ ਕਿਹਾ ਕਿ ਇਹ ਉਨ੍ਹਾਂ ਦੇ ਸੋਚਣ ਦਾ ਤਰੀਕਾ ਹੈ ਤੇ ਉਥੇ ਜਾਣਾ ਉਨ੍ਹਾਂ ਦੀ ਆਪਣੀ ਇੱਛਾ ਹੈ, ਮੈਂ ਇਸ ‘ਤੇ ਕੁਝ ਨਹੀਂ ਕਹਿ ਸਕਦਾ।

ਕੈਪਟਨ ਨੇ ਕਿਹਾ ਪਾਕਿਸਤਾਨ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਜੋ ਕੁਝ ਸਾਡੇ ਦੇਸ਼ ਵਿੱਚ ਹੋ ਰਿਹਾ ਹੈ ਉਸ ਨੂੰ ਵੇਖ ਕੇ ਕੇਂਦਰ ਸਰਕਾਰ ਅੱਖਾਂ ਨਹੀਂ ਬੰਦ ਕਰ ਸਕਦੀ। ਉਨ੍ਹਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ। 2016 ਦਾ ਪਠਾਨਕੋਟ ਹਮਲਾ, 2015 ਦਾ ਗੁਰਦਾਸਪੁਰ ਹਮਲਾ, 2008 ਦਾ ਮੁੰਬਈ ਹਮਲਾ ਅਤੇ ਜੰਮੂ-ਕਸ਼ਮੀਰ ਵਿੱਚ ਲਗਾਤਾਰ ਹੋ ਰਹੇ ਹਮਲੇ ਇਸਦੇ ਉਦਾਹਰਣ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਦੋਂ ਤੱਕ ਪਾਕਿਸਤਾਨ ਨਹੀਂ ਜਾਣਗੇ ਜਦੋਂ ਤੱਕ ਪਾਕਿਸਤਾਨ ਨਿਰਦੋਸ਼ਾਂ ਨੂੰ ਮਾਰਨਾ ਬੰਦ ਨਹੀਂ ਕਰਦਾ। ਉਨ੍ਹਾਂ ਕਿਹਾ, ਜੇਕਰ ਤੁਹਾਨੂੰ ਲੱਗਦਾ ਹੈ ਕਿ ਇਮਰਾਨ ਖਾਨ ਇਸਨੂੰ ਰੋਕ ਸਕਦਾ ਹੈ ਤਾਂ ਇਹੋ ਜਿਹਾ ਨਹੀਂ ਹੋਵੇਗਾ। ਪਾਕਿਸਤਾਨ ‘ਚ ਸਰਕਾਰ ਫੌਜ ਦੇ ਤਹਿਤ ਕੰਮ ਕਰਦੀ ਹੈ ਉੱਥੇ ਫੌਜ ਆਪਣੇ ਆਪ ਵਿੱਚ ਇੱਕ ਤਾਕਤ ਹੈ। ਪਾਕਿਸਤਾਨ ਫੌਜ ਮੁਖੀ ਬਾਜਵਾ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਜਿਹੀਆਂ ਚੀਜਾਂ ਨਹੀਂ ਹੋਣੀਆਂ ਚਾਹੀਦੀਆਂ ਹਨ। ਫੌਜ ਨਿਰਦੋਸ਼ ਔਰਤਾਂ ਅਤੇ ਬੱਚਿਆਂ ਨੂੰ ਨਹੀਂ ਮਾਰਦੀ ਫੌਜ ਧਾਰਮਿਕ ਸਥਾਨਾਂ ‘ਤੇ ਗੋਲੀਆਂ ਨਾਲ ਹਮਲਾ ਨਹੀਂ ਕਰਦੀ ਫੌਜ ਦੇਸ਼ ਦੀ ਸੁਰੱਖਿਆ ਲਈ ਹੁੰਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button