Breaking NewsD5 specialInternationalNewsTop News

Imran Khan ਆਪਣਾ ਡਰੀਮ ਪ੍ਰੋਜੈਕਟ ਕਰ ਰਹੇ ਨੇ ਪੂਰਾ, ਲੋਕਾਂ ਵੱਲੋਂ ਵਿਰੋਧ

ਇਸਲਾਮਾਬਾਦ : ਇਨ੍ਹਾ ਕਰਜ਼ਾਈ ਹੋਣ ਤੋਂ ਬਾਅਦ ਵੀ ਪਾਕਿਸਤਾਨ ਫਜ਼ੂਲ ਖਰਚੀ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਪਾਕਿਸਤਾਨ ਦੀ ਸਰਕਾਰ ਭਾਰਤ-ਪਾਕਿ ਨੂੰ ਜੋੜਨ ਵਾਲੀ ਅਟਾਰੀ-ਵਾਹਗਾ ਸਰਹੱਦ ਤੋਂ ਦੂਰ ਰਾਵੀ ਦੇ ਕੰਢੇ ਇੱਕ ਮੈਗਾ ਸਿਟੀ ਬਣਾਉਣ ਦੀ ਸਕੀਮ ਲੈ ਕੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਸਕੀਮ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਡਰੀਮ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ।

ਆਹ ਹਲਕੇ ਤੋਂ ਲੜੇਗਾ ਭਗਵੰਤ ਮਾਨ, ਕੇਜਰੀਵਾਲ ਨੇ ਕਰਤਾ ਐਲਾਨ! ਹੁਣ ਫਸਣਗੇ ਸਿੰਙ | D5 Channel Punjabi

ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗ੍ਰੀਨ ਸਿਟੀ ਹੋਵੇਗੀ। ਇਹ ਗ੍ਰੀਨ ਸਿਟੀ ਪ੍ਰਦੂਸ਼ਿਤ ਰਾਵੀ ਨਦੀ ਨੂੰ ਬਚਾਉਣ ਵਿੱਚ ਮਦਦ ਕਰੇਗੀ। ਪਰ ਹੁਣ ਇਹ ਪ੍ਰੋਜੈਕਟ ਖਤਰੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਸਕੀਮ ਨੂੰ ਪੈਸੇ ਦੀ ਬਰਬਾਦੀ ਦੱਸਿਆ ਜਾ ਰਿਹਾ ਹੈ ਅਤੇ ਪਾਕਿਸਤਾਨ ਦੇ ਲੋਕਾਂ ਵੱਲੋਂ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

Punjab Election : ਲਓ Sidhu ਨੂੰ ਟੱਕਰ ਦੇਵੇਗਾ ਬਾਦਲਾਂ ਦਾ ਸ਼ੇਰ | D5 Channel Punjabi

ਲਾਹੌਰ ਹਾਈ ਕੋਰਟ ਨੇ ਸਾਲ 2021 ਵਿੱਚ ਇਸ ’ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਸਨ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 15 ਸਾਲਾਂ ਦਾ ਟੀਚਾ ਰੱਖਿਆ ਗਿਆ ਇਸ ਪ੍ਰੋਜੈਕਟ ਲਈ ਰਾਵੀ ਅਰਬਨ ਡਿਵੈਲਪਮੈਂਟ ਅਥਾਰਟੀ ਦਾ ਗਠਨ ਕੀਤਾ ਗਿਆ ਹੈ। ਰੂਡਾ ਦੇ ਸੀ.ਈ.ਓ. ਇਮਰਾਨ ਅਮੀਨਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਗਾ ਸਿਟੀ ਲਈ ਰਾਵੀ ਤੋਂ ਹੀ ਨਹਿਰਾਂ ਕੱਢੀਆਂ ਜਾਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button