Breaking NewsD5 specialIndiaNewsPoliticsPunjab

ਕਰਤਾਰਪੁਰ ਲਾਂਘੇ ਬਾਰੇ ਪਹਿਲੀ ਵਾਰ ਬੋਲੇ ਰਾਹੁਲ ਗਾਂਧੀ (ਵੀਡੀਓ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਬੋਲਦੇ ਹੋਏ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਨਰਿੰਦਰ ਮੋਦੀ ਨੇ ਭਾਰਤ-ਪਾਕਿ ਵੰਡ ਸਮੇਂ ਕਾਂਗਰਸ ਸਰਕਾਰ ਦੀਆਂ ਗ਼ਲਤੀਆਂ ਗਿਣਾਈਆਂ। ਜਿਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੋਦੀ ‘ਤੇ ਖੂਬ ਨਿਸ਼ਾਨੇ ਸਾਧੇ ਨੇ, ਰਾਹੁਲ ਗਾਂਧੀ ਨੇ ਫੇਸਬੁੱਕ ‘ਤੇ ਇਕ ਪੋਸਟ ਪਾਈ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਪਟੇਲ ‘ਤੇ ਸਵਾਲ ਚੁੱਕ ਰਹੇ ਹਨ ਕਿ ਉਸ ਸਮੇਂ ਦੇ ਨੇਤਾਵਾਂ ਦੀ ਸੋਝੀ ਵਿੱਚ ਘਾਟ ਕਾਰਨ ਕਰਤਾਰਪੁਰ ਪਾਕਿਸਤਾਨ ਚਲਿਆ ਗਿਆ।

Read Also ਮੋਦੀ ਨੇ ਵੀ ਪੰਜਾਬੀਆਂ ਦੀ ਬੱਲੇ ਬੱਲੇ ਕੀਤੀ

ਉਨ੍ਹਾਂ ਕਿਹਾ ਕਿ ਜੋ ਮੋਦੀ ਦੇ ਮਨ ਵਿੱਚ ਸੀ, ਆਖ਼ਰ ਉਹ ਜ਼ੁਬਾਨ ‘ਤੇ ਵੀ ਆ ਹੀ ਗਿਆ ਕਿ ਉਹ ਖ਼ੁਦ ਨੂੰ ਵੱਡਾ ਦਰਸਾਉਣ ਲਈ ਪਟੇਲ-ਗਾਂਧੀ ਨੂੰ ਵੀ ਨੀਵਾਂ ਦਿਖਾ ਸਕਦੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਜੇ ਕਾਂਗਰਸ ਨੇ ਸਮਝਦਾਰੀ ਦਿਖਾਈ ਹੁੰਦੀ ਤਾਂ ਕਰਤਾਰਪੁਰ ਸਾਡੇ ਤੋਂ ਦੂਰ ਨਾ ਹੁੰਦਾ ਜਿਸ ਨੂੰ ਲੈ ਕੇ ਹੁਣ ਕਾਂਗਰਸੀ ਲੀਡਰਾਂ ਵੱਲੋਂ ਮੋਦੀ ‘ਤੇ ਖੂਬ ਤੰਜ ਕਸੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button