Breaking NewsD5 specialNewsPunjab

ਕਮਾਲ ਹੀ ਕਰਤੀ ਆਹ ਮੁੰਡੇ ਨੇ, ਜਦੋਂ ਸੁਖਬੀਰ ਬਾਦਲ ਨੇ ਫ਼ੋਨ ਕੀਤਾ ਤਾਂ ਅੱਗੋਂ ਸੁਣੋ ਕੀ ਕਹਿੰਦਾ | Sukhbir badal

ਮਾਨਸਾ : ਬੇਹਿੰਮਤੇ ਜੋ ਸ਼ਿਕਵਾ ਕਰਨ ਮੁਕੱਦਰਾਂ ‘ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਅਸੀਂ ਅਕਸਰ ਸੁਣਦੇ ਹਾਂ ਕਿ ਸਿਆਣੇ ਕਹਿੰਦੇ ਨੇ ਕਿ ਅੱਖਾਂ ਗਈਆਂ ਜਹਾਨ ਗਿਆ ਪਰ ਇੱਥੇ ਤਾਂ ਅੱਖਾਂ ਦੀ ਰੌਸ਼ਨੀ ਤੋਂ ਬਿਨ੍ਹਾਂ ਵੀ ਮੁਕਾਮ ਹਾਸਲ ਕਰ ਵਿਖਾਇਆ। ਮਾਨਸਾ ਦੇ ਪਿੰਡ ਸਹਾਰਨਾ ਦੇ ਨੌਜਵਾਨ ਖ਼ੁਸ਼ਦੀਪ ਸਿੰਘ ਨੇ। ਜੋ ਹੋਰ ਨੌਜਵਾਨਾਂ ਲਈ ਵੀ ਮਿਸਾਲ ਹੈ। ਖੁਸ਼ਦੀਪ ਸਿੰਘ ਨੇ 12ਵੀਂ ਜਮਾਤ ‘ਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ ਉਹਨਾਂ ਲੋਕਾਂ ਲਈ ਮਿਸਾਲ ਬਣਿਆ ਜੋ ਕਿਸਮਤ ਨੂੰ ਕੋਸਦੇ ਹਨ।

ਖੰਨੇ ਥਾਣੇ ਅੰਦਰ ਸਿੱਖ ਪਿਓ ਪੁੱਤ ਨੂੰ ਨੰਗਾ ਕਰਨ ਦੇ ਮਾਮਲੇ ‘ਚ ਨਵਾਂ ਮੋੜ!

ਗਰੀਬ ਕਿਸਾਨ ਗੁਰਜੀਤ ਸਿੰਘ ਦੇ ਦੋਵੇਂ ਪੁੱਤਰ ਅੱਖਾਂ ਤੋਂ ਵੇਖ ਨਹੀਂ ਸਕਦੇ ਪਰ ਇਕ ਪੁੱਤਰ ਇੰਜੀਨੀਅਰ ਬਣ ਗਿਆ ਤੇ ਦੂਜਾ ਖ਼ੁਸ਼ਦੀਪ ਵੀ ਮਾਪਿਆਂ ‘ਤੇ ਬੋਝ ਨਹੀਂ ਬਣਿਆ ਮਾਪੇ ਖ਼ੁਸ਼ ਹਨ। ਪਿਓ ਮਾਣ ਮਹਿਸੂਸ ਕਰਦਾ ਹੈ ਤੇ ਦਾਦੀ ਦਾ ਚਾਅ ਵੇਖਿਆਂ ਸੁਣਿਆਂ ਹੀ ਮਹਿਸੂਸ ਹੁੰਦਾ ਹੈ।

🔴 LIVE 🔴 ਅਕਾਲੀ ਦਲ ਨੂੰ ਛਿੜੀ ਕੰਬਣੀ, ਆਹ ਚੱਕੋ ਢੀਂਡਸਾ ਦਾ ਨਵਾਂ ਪੈਂਤੜਾ | Call- 0175-5000156

ਹੋਰ ਤਾਂ ਹੋਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖ਼ੁਦ ਆਪ ਖੁਸ਼ਦੀਪ ਸਿੰਘ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ। ਨਵੀਂ ਪੀੜ੍ਹੀ ਨੂੰ ਅਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਜੋ ਅੱਖਾਂ ਦੀ ਰੋਸ਼ਨੀ ਤੋਂ ਬਿਨ੍ਹਾਂ ਵੀ ਮੰਜ਼ਿਲਾਂ ਸਰ ਕਰ ਰਹੇ ਹਨ। ਹੌਂਸਲੇ ਦੀ ਮਿਸਾਲ ਖ਼ੁਸ਼ਦੀਪ ਸਿੰਘ ਨੂੰ ਸਲਾਮ ਹੈ। ਡੀ 5 ਚੈਨਲ ਪੰਜਾਬੀ ਵੀ ਖ਼ੁਸ਼ਦੀਪ ਸਿੰਘ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button