Breaking NewsInternationalNews

ਕਬੂਤਰਬਾਜ਼ੀ ਦਾ ਸ਼ਿਕਾਰ ਹੋਏ 43 ਲੋਕਾਂ ਨੂੰ ਓਨਟਾਰੀਓ ਪੁਲਿਸ ਨੇ ਸੁਰੱਖਿਅਤ ਬਚਾਇਆ

ਓਨਟਾਰੀਓ ਵਿਖੇ ਕਬੂਤਰਬਾਜ਼ੀ ਦਾ ਸ਼ਿਕਾਰ ਹੋਏ 43 ਲੋਕਾਂ ਨੂੰ ਓਨਟਾਰੀਓ ਪੁਲਿਸ ਨੇ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਨੂੰ ਲਾਲਚੀ ਲੋਕਾਂ ਵਲੋਂ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਇਥੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਜਬਰੀ ਘੱਟ ਪੈਸਿਆਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਪੁਲਿਸ ਵਲੋਂ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਕਿ 43 ਲੋਕਾਂ ਨੂੰ ਇਸ ਵਾਅਦੇ ਨਾਲ ਕੈਨੇਡਾ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਵਰਕ ਵੀਜ਼ਾ ਦਿਵਾਇਆ ਜਾਵੇਗਾ ਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਦਰਜਾ ਦਿਵਾਇਆ ਜਾਵੇਗਾ। ਛੁਡਾਏ ਗਏ ਇਨ੍ਹਾਂ ਲੋਕਾਂ ਵਿੱਚ ਵਧੇਰੇ ਪੁਰਸ਼ ਹਨ, ਜੋ ਕਿ ਮੈਕਸਿਕੋ ਵਿੱਚ ਪੈਦਾ ਹੋਏ ਤੇ ਉਨ੍ਹਾਂ ਆਪਣਾ ਦੇਸ਼ ਛੱਡਣ ਲਈ ਮੋਟੀਆਂ ਰਕਮਾਂ ਵੀ ਅਦਾ ਕੀਤੀਆਂ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 50 ਡਾਲਰ ਮਹੀਨਾ ਦੇ ਕੇ ਬਹੁਤ ਹੀ ਬਦਤਰ ਹਾਲਾਤ ਵਿੱਚ ਬੈਰੀ ਤੇ ਵਸਾਗਾ ਬੀਚ, ਓਨਟਾਰੀਓ ਵਿੱਚ ਰੱਖਿਆ ਜਾ ਰਿਹਾ ਸੀ।

Read Also ਓਨਟਾਰੀਓ ਦਾ ਘਾਟਾ 12.3 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਓਪੀਪੀ ਦੇ ਰਿੱਕ ਬਾਰਨਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਨੁੱਖੀ ਤਸਕਰੀ ਆਧੁਨਿਕ ਦੌਰ ਦੀ ਗੁਲਾਮੀ ਹੀ ਹੈ। ਇਸ ਜੁਰਮ ਦਾ ਮੁੱਖ ਮਕਸਦ ਲੋਕਾਂ ਦਾ ਸ਼ੋਸ਼ਣ ਕਰਨਾ ਹੈ। ਇਸ ਜੁਰਮ ਦੇ ਸ਼ਿਕਾਰ ਲੋਕਾਂ ਦੀ ਉਮਰ 20 ਤੇ 46 ਸਾਲ ਦਰਮਿਆਨ ਸੀ। ਇਨ੍ਹਾਂ ‘ਚੋਂ ਬਹੁਤੇ ਬੈਰੀ ਸਥਿਤ ਕਲੀਨਿੰਗ ਕੰਪਨੀ ਲਈ ਕੰਮ ਕਰਦੇ ਸਨ ਤੇ ਇਨ੍ਹਾਂ ਨੂੰ ਰੋਜ਼ਾਨਾ ਹੋਟਲਾਂ ਤੇ ਸੈਂਟਰਲ ਤੇ ਪੂਰਬੀ ਓਨਟਾਰੀਓ ਸਥਿਤ ਵੈਕੇਸ਼ਨ ਪ੍ਰਾਪਰਟੀਜ਼ ਦੀ ਸਫਾਈ ਲਈ ਲਿਆਂਦਾ ਜਾਂਦਾ ਸੀ। ਇਨ੍ਹਾਂ ਕਾਮਿਆਂ ਤੋਂ ਟਰਾਂਸਪੋਰਟੇਸ਼ਨ ਤੇ ਲਾਜਿੰਗ ਦੀ ਫੀਸ ਵੀ ਵਸੂਲੀ ਜਾਂਦੀ ਸੀ। ਬੈਰੀ ਪੁਲਸ ਚੀਫ ਕਿੰਬਰਲੇ ਗ੍ਰੀਨਵੁੱਡ ਨੇ ਆਖਿਆ ਕਿ ਇਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆ ਸਕਦਾ ਕਿ ਇਹ ਸੱਭ ਸਾਡੀ ਕਮਿਊਨਿਟੀ ਵਿੱਚ ਵਾਪਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button