Breaking NewsD5 specialEntertainmentNewsTop News

ਕਪਿਲ ਸ਼ਰਮਾ ਨੇ ਕੋਰੋਨਾ ਪੀੜਿਤਾਂ ਦੀ ਮਦਦ ਲਈ ਵਧਾਇਆ ਹੱਥ, ਕੀ ਦੇਰ ਨਾਲ ਨਹੀਂ ਚੁੱਕਿਆ ਇਹ ਕਦਮ ?

ਮੁੰਬਈ : ਕੋਵਿਡ ਮਹਾਮਾਰੀ ਦੇ ਵਿੱਚ ਕਪਿਲ ਸ਼ਰਮਾ ਮਦਦ ਲਈ ਅੱਗੇ ਆਏ ਹਨ। ਦੇਸ਼ ‘ਚ ਆਕਸੀਜਨ ਦੀ ਕਮੀ ਦੀ ਵਜ੍ਹਾ ਨਾਲ ਹੁਣ ਕਪਿਲ ਨੇ ‘ਆਰਟ ਆਫ ਲਿਵਿੰਗ’ ਦੇ ਨਾਲ ਮਿਲ ਕੇ ਇਸ ਸਮੱਸਿਆ ਨਾਲ ਲੜਨ ਦਾ ਫੈਸਲਾ ਲਿਆ ਹੈ। ਇਸ ਫਾਊਂਡੇਸ਼ਨ ਦੇ ਜ਼ਰੀਏ ਮੋਬਾਇਲ ਆਕਸੀਜਨ ਸੇਵਾ ਸ਼ੁਰੂ ਕੀਤੀ ਗਈ ਹੈ।

ਲਓ ਸਵੇਰੇ ਹੀ ਸੜਕਾਂ ‘ਤੇ ਆ ਗਏ ਲੋਕ !ਕਾਲੀਆਂ ਝੰਡੀਆਂ ਦੇਖ ਡਰੀ ਸਰਕਾਰ ! ਕਿਸਾਨਾਂ ਦੀ ਜਿੱਤ ਪੱਕੀ ?

ਇਸਦੇ ਜ਼ਰੀਏ ਪਿੰਡ ‘ਚ ਵੀ ਆਕਸੀਜਨ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲ ‘ਚ ਬੈਡ,ਆਕਸੀਜਨ ਸਿਲੰਡਰ , ਐਬੂਲੈਂਸ, ਇੰਮੀਊਨਿਟੀ ਕਿੱਟ ਜਾਂ ਡਾਕਟਰ ਦੀ ਮਦਦ ਦੀ ਜ਼ਰੂਰਤ ਹੈ ਤਾਂ ਇਸ ਨਾਲ ਤੁਹਾਡੀ ਮੁਸ਼ਕਿਲ ਆਸਾਨ ਹੋ ਜਾਵੇਗੀ। ਕਪਿਲ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਕੋਵਿਡ ਰੀਲੀਫ ਸੇਵਾ, ਮਿਸ਼ਨ ਜਿੰਦਗੀ।

 

View this post on Instagram

 

A post shared by Kapil Sharma (@kapilsharma)

 

View this post on Instagram

 

A post shared by Kapil Sharma (@kapilsharma)

ਪਹਿਲਾਂ ਨਹੀਂ ਆਏ ਮਦਦ ਲਈ ਅੱਗੇ
ਉਂਝ ਕਪਿਲ ਸ਼ਰਮਾ ਭਾਵੇਂ ਹੀ ਹੁਣ ਮਦਦ ਲਈ ਅੱਗੇ ਆਏ ਹਨ ਪਰ ਉਨ੍ਹਾਂ ਵਲੋਂ ਦੇਰੀ ਨਾਲ ਚੁੱਕੇ ਗਏ ਇਸ ਕਦਮ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ, ਇਸ ਤੋਂ ਪਹਿਲਾਂ ਜਦੋਂ ਕੋਰੋਨਾ ਕਾਰਨ ਹੜਕੰਪ ਮਚਿਆ ਹੋਇਆ ਸੀ ਅਤੇ ਬਹੁਤ ਸਾਰੇ ਕਲਾਕਾਰ ਉਸ ਦੌਰਾਨ ਮਦਦ ਲਈ ਅੱਗੇ ਆਏ ਸਨ, ਤਾਂ ਕਪਿਲ ਦਾ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਇਥੋਂ ਤਕ ਕਿ ਸੋਸ਼ਲ ਮੀਡੀਆ ‘ਤੇ ਵੀ ਕਪਿਲ ਨੇ ਇਸ ਬਾਰੇ ਕੁਝ ਵੀ ਪੋਸਟ ਨਹੀਂ ਕੀਤਾ। ਤਾਂ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਸ ਦੇਰੀ ਦਾ ਕਾਰਨ ਕੀ ਹੈ?

ਕਾਲੀਆਂ ਝੰਡੀਆਂ ਲੈਕੇ ਸੜਕਾਂ ‘ਤੇ ਆਏ ਕਿਸਾਨ !ਦਿੱਲੀ ਤੇ ਯੂਪੀ ਸਰਕਾਰ ਨੂੰ ਕਮਿਸ਼ਨ ਦਾ ਵੱਡਾ ਝਟਕਾ !

ਦੇਰੀ ਨਾਲ ਸ਼ੁਰੂ ਹੋਵੇਗਾ ਕਪਿਲ ਸ਼ਰਮਾ ਸ਼ੋਅ
ਉਂਝ ਕਪਿਲ ਸ਼ਰਮਾ ਸ਼ੋਅ ਦਾ ਪ੍ਰਸ਼ੰਸਕਾਂ ‘ਚ ਕਾਫ਼ੀ ਕ੍ਰੇਜ ਹੈ। ਕੁਝ ਮਹੀਨੇ ਪਹਿਲਾਂ ਤਾਲਾਬੰਦੀ ਕਾਰਨ ਇਹ ਸ਼ੋਅ ਬੰਦ ਹੋ ਗਿਆ ਸੀ। ਹਾਲਾਂਕਿ ਉਸ ਸਮੇਂ ਕਿਹਾ ਗਿਆ ਸੀ ਕਿ ਸ਼ੋਅ ਜਲਦ ਹੀ ਪ੍ਰਸਾਰਿਤ ਹੋਵੇਗਾ ਅਤੇ ਇਸ ਵਾਰ ਸ਼ੋਅ ਇੱਕ ਨਵੇਂ ਫਾਰਮੈਟ ਨਾਲ ਵਾਪਸ ਆਵੇਗਾ ਪਰ ਹੁਣ ਖ਼ਬਰਾਂ ਆਈਆਂ ਹਨ ਕਿ ਸ਼ੋਅ ਕੁਝ ਦੇਰ ਨਾਲ ਸ਼ੁਰੂ ਹੋਵੇਗਾ।

ਮੁੱਖ ਮੰਤਰੀ ਘੇਰਨ ਲਈ ਕਿਸਾਨ ਤਿਆਰ !ਚੱਕ ਲਿਆ ਸਮਾਨ, ਮੰਤਰੀ ਨੇ ਵੀ ਕਰਤਾ ਵੱਡਾ ਕੰਮ !ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ!

ਦੱਸ ਦਈਏ ਕਿ ਪਹਿਲਾਂ ਸ਼ੋਅ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਸੀ ਪਰ ਹੁਣ ਨਵੀਂ ਅਪਡੇਟ ਇਹ ਹੈ ਕਿ ਸ਼ੋਅ 21 ਜੁਲਾਈ ਤੋਂ ਸ਼ੁਰੂ ਹੋਵੇਗਾ। ਕਪਿਲ ਦੇ ਨਾਲ ਬਾਕੀ ਟੀਮ ਵੀ ਉਹੀ ਰਹੇਗੀ। ਭਾਰਤੀ ਸਿੰਘ, ਕ੍ਰਿਸ਼ਨ ਅਭਿਸ਼ੇਕ, ਕਿਕੂ ਸ਼ਾਰਧਾ, ਸੁਮੋਨਾ ਚੱਕਰਵਰਤੀ ਅਤੇ ਚੰਦਨ ਪ੍ਰਭਾਕਰ ਸ਼ੋਅ ਦਾ ਹਿੱਸਾ ਹੋਣਗੇ। ਹਾਲਾਂਕਿ, ਇਸ ਵਾਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਦਰਸ਼ਕ ਉਥੇ ਹੋਣਗੇ ਜਾਂ ਨਹੀਂ।

ਅੱਧੀ ਰਾਤ ਚੜੂਨੀ ਨੇ ਕਰਤਾ ਵੱਡਾ ਐਲਾਨ !26 ਦੀ ਸਵੇਰ ਹੀ ਝੱਕੀ ਕੇਂਦਰ ਸਰਕਾਰ !ਕਿਸਾਨਾਂ ਦੀ ਹੋਈ ਬੱਲੇ-ਬੱਲੇ!

ਦਰਅਸਲ, ਤਾਲਾਬੰਦੀ ਦੌਰਾਨ ਜਦੋਂ ਸ਼ੋਅ ਆਉਂਦਾ ਸੀ ਤਾਂ ਕੋਵਿਡ ਕਾਰਨ ਸ਼ੋਅ ‘ਚ ਦਰਸ਼ਕ ਨਹੀਂ ਹੁੰਦੇ ਸਨ। ਦਰਸ਼ਕਾਂ ਦੀ ਥਾਂ ਉਨ੍ਹਾਂ ਦੇ ਪੋਸਟਰ ਸ਼ੋਅ ‘ਚ ਰੱਖੇ ਗਏ ਸਨ। ਸਿਰਫ਼ ਅਰਚਨਾ ਪੂਰਨ ਸਿੰਘ ਆਪਣੀ ਸੀਟ ‘ਤੇ ਬੈਠੀ ਹੁੰਦੀ ਸੀ ਅਤੇ ਆਲੇ-ਦੁਆਲੇ ਦਰਸ਼ਕਾਂ ਦੇ ਪੋਸਟਰ ਰਹਿੰਦੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button