Breaking NewsD5 specialNewsPunjab

Breaking | ਪੰਜਾਬ ‘ਚ ਹੁਣੇ ਹੁਣੇ ਇਕ ਹੋਰ ਕਰੋਨਾ ਮਰੀਜ਼ ਆਇਆ ਸਾਹਮਣੇ | ਇਲਾਕੇ ‘ਚ ਦਹਿਸ਼ਤ

ਗੜ੍ਹਸ਼ੰਕਰ : ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਇਕ ਹੋਰ ਕੋਰੋਨਾ ਦਾ ਮਰੀਜ਼ ਸਾਹਮਣੇ ਆਇਆ ਹੈ। ਜਿਸ ਨੌਜਵਾਨ ਦੇ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਉਸ ਨੌਜਵਾਨ ਦੇ ਪਿਤਾ ਪਠਲਾਵਾ ਪਿੰਡ ਦੇ ਬਜੁਰਗ ਬਲਦੇਵ ਸਿੰਘ ਦੇ ਸੰਪਰਕ ‘ਚ ਸੀ। ਇਹ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਚ ਸਾਹਮਣੇ ਆਇਆ ਹੈ।

Breaking | ਪੰਜਾਬ ‘ਚ ਹੁਣੇ ਹੁਣੇ ਇਕ ਹੋਰ ਕਰੋਨਾ ਮਰੀਜ਼ ਆਇਆ ਸਾਹਮਣੇ | ਇਲਾਕੇ ‘ਚ ਦਹਿਸ਼ਤ | Punjab

ਦੱਸ ਦਈਏ ਕਿ ਪਿਛਲੇ ਦਿਨ ਗੜ੍ਹਸ਼ੰਕਰ ਤੋਂ ਹਰਭਜਨ ਸਿੰਘ ਦਾ ਕੋਰੋਨਾ ਦਾ ਟੈਸਟ ਪਾਜ਼ੀਟਿਵ ਆਇਆ ਸੀ। ਅੱਜ ਉਸ ਦੇ ਹੀ ਪੁੱਤਰ ਗੁਰਪ੍ਰੀਤ ਸਿੰਘ ਉਮਰ 30 ਸਾਲ ਦਾ ਕੋਰੋਨਾ ਟੈਸਟ ਕਰਵਾਇਆ ਸੀ, ਜੋ ਕਿ ਪਾਜ਼ੀਟਿਵ ਆਇਆ ਹੈ। ਗੁਰਪ੍ਰੀਤ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਹੁਣ ਤੱਕ ਨਵਾਂ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਗਏ ਹਨ। ਪੰਜਾਬ ‘ਚ ਵੀ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button